ਤਸਵੀਰ -ਅਵਤਾਰ ਸਿੰਘ ਕੈਂਥ
ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ)- ਮਾਡਲ ਟਾਊਨ ਫੇਸ-1 ਦੇ ਐਚਆਈਜੀ 1404 ਤੋਂ 1428 ਅਤੇ 500 ਗਜ਼ ਕੋਠੀਆਂ 690 ਤੋਂ 724 ਤੱਕ, ਨੇੜੇ ਰੇਲਵੇ ਲਾਈਨ, ਦਾ ਸੀਵਰ ਪਿਛਲੇ ਇੱਕ ਮਹੀਨੇ ਤੋਂ ਬੰਦ ਪਿਆ ਹੈ ਤੇ ਇਨ੍ਹਾਂ ਘਰਾਂ ਦੇ ਵਿਹੜਿਆਂ ਵਿੱਚ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਗੰਦੀ ਹਵਾੜ ਮਾਰ ਰਹੀ ਹੈ ਜਿਸ ਕਾਰਨ ਇਹ ਮੁਹੱਲਾ ਨਰਕਮਈ ਜਿੰਦਗੀ ਜਿਉੇਣ ਲਈ ਮਜ਼ਬੂਰ ਹੈ। ਅੱਜ ਸਵੇਰੇ ਇਕੱਠੇ ਹੋਏ ਮੁਹੱਲਾ ਵਾਸੀਆਂ ਗੁਰਚਰਨ ਸਿੰਘ ਹੇਅਰ, ਭਰਪੂਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਸੰਜੀਵ ਕੁਮਾਰ ਗੋਇਲ, ਰਮੀ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਰਾਜਿੰਦਰ ਸੇਠੀ ਆਦਿ ਨੇ ਦੱਸਿਆ ਕਿ ਉਹ ਨਗਰ ਨਿਗਮ ਦੇ ਸ਼ਿਕਾਇਤ ਕੇਂਦਰ ਵਿੱਚ ਸ਼ਕਾਇਤਾਂ ਦਰਜ਼ ਕਰ ਕਰ ਕੇ ਥੱਕ ਗਏ ਹਨ ਪਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਅੱਜ ਤੱਕ ਸੀਵਰ ਖੋਲ੍ਹਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਪ੍ਰਾਈਵੇਟ ਵਿਅਕਤੀਆਂ ਤੋਂ ਵੀ ਸੀਵਰ ਖੁਲ੍ਹਵਾ ਚੁੱਕੇ ਹਨ ਪਰ ਸੀਵਰ ਫਿਰ ਵੀ ਬੰਦ ਹੀ ਰਹਿੰਦਾ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਸਮੱਸਿਆ ਨਗਰ ਨਿਗਮ ਦੀਆਂ ਗਲਤ ਨੀਤੀਆਂ ਕਾਰਨ ਆਈ ਹੈ। ਜਦ ਇੱਕ ਗਲੀ ਵਿੱਚ ਮੀਂਹ ਦਾ ਕੁੱਝ ਪਾਣੀ ਖੜ੍ਹਦਾ ਸੀ ਤਾਂ ਨਿਗਮ ਕਰਮਚਾਰੀਆਂ ਨੇ ਉਹ ਪਾਣੀ ਸੀਵਰ ਵਿੱਚ ਪਾਉਣ ਲਈ ਇੱਕ ਪਾਈਪ ਪਾਈ ਸੀ ਜਿਸ ਨੂੰ ਸੀਵਰ ਨਾਲ ਜੋੜਨ ਸਮੇਂ ਕੋਈ ਗਲਤੀ ਹੋ ਗਈ ਪਰ ਅਧਿਕਾਰੀਆਂ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜ਼ੂਦ ਵੀ ਸਮੱਸਿਆ ਠੀਕ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਗਮ ਕਮੇਟੀ ਦੇ ਮਾਡਲ ਟਾਊਨ ਦੇ ਇੰਚਾਰਜ਼ ਹਰਮਿੰਦਰ ਸਿੰਘ ਸਮਾਘ ਦੇ ਵੀ ਧਿਆਨ ਵਿੱਚ ਲਿਆਂਦਾ ਸੀ ਜਿਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਦੱਸਿਆ ਤਾਂ ਅਧਿਕਾਰੀਆਂ ਨੇ ੧੦ ਦਿਨ ਦਾ ਸਮਾਂ ਮੰਗਿਆਂ ਸੀ ਪਰ ਉਸ ਤੋਂ ਬਾਅਦ ਕਈ ਦਿਨ ਬੀਤ ਗਏ ਪਰ ਅੱਜ ਤੱਕ ਨਾ ਤਾਂ ਕਿਸੇ ਅਧਿਕਾਰੀ ਅਤੇ ਨਾ ਹੀ ਕਿਸੇ ਕਰਮਚਾਰੀ ਨੇ ਗੇੜਾ ਮਾਰਿਆ। ਜਦ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਮਸ਼ੀਨ ਬਾਹਰ ਗਈ ਹੈ, ਜਦ ਆ ਗਈ ਤਾਂ ਸੀਵਰ ਸਾਫ ਕਰਵਾ ਦਿੱਤਾ ਜਾਵੇਗਾ। ਸਮੂਹ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਯੋਗ ਕਾਰਵਾਈ ਕਰਨ ਅਤੇ ਕੰਮ ਨਾ ਹੋਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …