
ਤਸਵੀਰ- ਅਵਤਾਰ ਸਿੰਘ ਕੈਂਥ
ਬਠਿੰਡਾ,17 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾੜੇ ਅਨਸ਼ਰਾ ਪਰ ਨਿਗਰਾਨੀ ਰੱਖਣ ਲਈ ਸਵਰਨ ਸਿੰਘ ਖੰਨਾ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਐਸ ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚਲਾਈ ਗਈ ਮੁਹਿੰਮ ਦੋਰਾਨ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋ ਏ.ਐਸ.ਆਈ. ਬਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਵੱਲੋ ਬਾਹੱਦ ਟੀ-ਪੁਆਇੰਟ ਪਿੰਡ ਨਰੂਆਣਾ ਬਠਿੰਡਾ-ਬਾਦਲ ਰੋਡ ਪਰ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾ ਦੌਰਾਨੇ ਚੈਕਿੰਗ ਕੁਲਵੀਰ ਸਿੰਘ ਪੁੱਤਰ ਸਾਧੂ ਸਿੰਘ ਜੱਟ ਵਾਸੀ ਨਰੂਆਣਾ ਥਾਣਾ ਸਦਰ ਬਠਿੰਡਾ, ਚਰਨਜੀਤ ਸਿੰਘ ਕੱਲੂ ਪੁੱਤਰ ਗੁਰਜੰਟ ਸਿੰਘ ਜੱਟ ਵਾਸੀ ਭਾਰੂ ਥਾਣਾ ਗਿੱਦੜਬਾਹਾ ਅਤੇ ਰਾਜਦੀਪ ਸ਼ਾਹ ਪੁੱਤਰ ਮੱਖਣ ਸ਼ਾਹ ਕੌਮ ਮੁਸਲਮਾਨ ਵਾਸੀ ਪਿੰਡ ਜੈ ਸਿੰਘ ਵਾਲਾ ਥਾਣਾ ਸੰਗਤ ਦੀ ਤਲਾਸ਼ੀ ਲੈਣ ਤੇ ਕੁਲਬੀਰ ਸਿੰਘ ਪਾਸੋ ਇੱਕ ਪਿਸਟਲ 30 ਬੋਰ ਸਮੇਤ 4 ਜਿੰਦਾ ਰੌਂਦ, ਚਰਨਜੀਤ ਸਿੰਘ ਪਾਸੋ ਇੱਕ (ਇੱਕ) ਪਿਸਟਲ 32 ਬੋਰ ਸਮੇਤ 3 ਜਿੰਦਾ ਰੌਂਦ ਅਤੇ ਰਾਜਦੀਪ ਸ਼ਾਹ ਪਾਸੋ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਰੌਂਦ ਬ੍ਰਾਮਦ ਹੋਏ।ਜਿਸ ਤੇ ਇਹਨਾ ਦੇ ਖਿਲਾਫ ਮੁ:ਨੰ: 69 ਮਿਤੀ 16/07/14 ਅ/ਧ:25/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਨੇ ਪੁੱਛਗਿੱਛ ਦੋਰਾਨ ਮੰਨਿਆ ਕਿ ਇਹ ਅਸਲਾ ਉਨਾਂ ਨੇ ਸਿਮਰਨ ਮੌੜ ਗਰੁੱਪ ਅਤੇ ਰਮਨਦੀਪ ਸਿੰਘ ਰੰਮੀ ਗਰੁੱਪ ਨਾਲ ਰੰਜਸ਼ ਹੋਣ ਕਾਰਨ ਖੁਦ ਦੀ ਹਿਫਾਜਤ ਲਈ ਰੱਖਿਆ ਹੋਇਆ ਸੀ। ਦੋਸ਼ੀ ਕੁਲਵੀਰ ਸਿੰਘ ਅਤੇ ਰਾਜਦੀਪ ਸ਼ਾਹ ਉਕਤਾਨ ਪਹਿਲਾ ਵੀ ਨਜਾਇਜ ਕਬਜਿਆਂ, ਲੜਾਈ-ਝਗੜਿਆਂ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਕਤਲ ਕੇਸ ਦੀ ਸਜਾ ਭੁਗਤ ਰਹੇ ਕੈਦੀ ਗੁਰਵਿੰਦਰ ਸਿੰਘ ਬਿੰਦੂ ਨੂੰ ਭਜਾਉਂਣ ਸਬੰਧੀ ਜੇਲ੍ਹ ਜਾ ਚੁੱਕੇ ਹਨ ਅਤੇ ਹੁਣ ਇਹ ਜਮਾਨਤ ਪਰ ਬਾਹਰ ਆਏ ਹੋਏ ਸਨ ਦੋਸ਼ੀ ਚਰਨਜੀਤ ਸਿੰਘ ਕੱਲੂ ਇਸ ਤੋਂ ਪਹਿਲਾਂ ਲੁੱਟ-ਖੋਹ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ ਅਤੇ ਅੱਜ ਕੱਲ ਇਹ ਵੀ ਜਮਾਨਤ ਪਰ ਬਾਹਰ ਆਇਆ ਹੋਇਆ ਸੀ ।
Punjab Post Daily Online Newspaper & Print Media