
ਜੰਡਿਆਲਾ, 17 ਜੁਲਾਈ (ਹਰਿੰਦਪਾਲ ਸਿੰਘ)- ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ ਅੰਡਰ-੧੧ ਸਟੇਟ ਪਧੱਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ ਏ. ਦੀ ਪੰਜਵੀ ਜਮਾਤ ਦੇ ਖਿਡਾਰੀ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਆਪਣੀ ਜਗ੍ਹਾ ਬਣਾਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।ਇਸਦੇ ਨਾਲ ਹੀ ਮੁਕਾਬਲੇ ਵਿਚ ਉਮਦਾ ਪ੍ਰਦਰਸ਼ਨ ਕਰਦੇ ਹੋਏ ਅਨਮੋਲਦੀਪ ਸਿੰਘ ਨੇ ਇਕ ਕਾਂਸੇ ਦਾ ਮੈਡਲ ਅਕੈਡਮੀ ਦੀ ਝੋਲੀ ਪਾਇਆ ।ਇਸਦੇ ਨਾਲ ਹੀ ਅਕੈਡਮੀ ਦੇ ਅੰਮ੍ਰਿਤਪਾਲ ਸਿੰਘ ਨੇ ਉਮਦਾ ਪ੍ਰਤਿਯੋਗੀ ਦਾ ਸਰਟੀਫਿਕੇਟ ਹਾਸਿਲ ਕੀਤਾ। ਆਈ. ਐੱਫ ਏ. ਚੇਅਰਮੈਨ, ਸ. ਜਗਬੀਰ ਸਿੰਘ ਜੀ ਨੇ ਦੋਵਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕੈਡਮੀ ਦੀ ਇਸ ਜਿੱਤ ਦਾ ਸਿਹਰਾ ਅਕੈਡਮੀ ਦੇ ਕੋਚ ਦੇ ਸਿਰ ਬੱਝਦਾ ਹੈ, ਜਿਨ੍ਹਾ ਦੀ ਮਿਹਨਤ ਸਦਕਾ ਹੀ ਖਿਡਾਰੀ aੁੱਚੇ ਸ਼ਿਖਰ ਪ੍ਰਾਪਤ ਕਰ ਪਾਉਂਦੇ ਹਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media