Wednesday, December 4, 2024

ਅੰਡਰ-11ਸਟੇਟ ਪੱਧਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਹੁਨਰ ਦਾ ਲੋਹਾ ਮਨਵਾਇਆ

PPN170710
ਜੰਡਿਆਲਾ, 17 ਜੁਲਾਈ (ਹਰਿੰਦਪਾਲ ਸਿੰਘ)- ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ ਅੰਡਰ-੧੧ ਸਟੇਟ ਪਧੱਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ ਏ. ਦੀ ਪੰਜਵੀ ਜਮਾਤ ਦੇ ਖਿਡਾਰੀ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਆਪਣੀ ਜਗ੍ਹਾ ਬਣਾਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।ਇਸਦੇ ਨਾਲ ਹੀ ਮੁਕਾਬਲੇ ਵਿਚ ਉਮਦਾ ਪ੍ਰਦਰਸ਼ਨ ਕਰਦੇ ਹੋਏ ਅਨਮੋਲਦੀਪ ਸਿੰਘ ਨੇ ਇਕ ਕਾਂਸੇ ਦਾ ਮੈਡਲ ਅਕੈਡਮੀ ਦੀ ਝੋਲੀ ਪਾਇਆ ।ਇਸਦੇ ਨਾਲ ਹੀ ਅਕੈਡਮੀ ਦੇ ਅੰਮ੍ਰਿਤਪਾਲ ਸਿੰਘ ਨੇ ਉਮਦਾ ਪ੍ਰਤਿਯੋਗੀ ਦਾ ਸਰਟੀਫਿਕੇਟ ਹਾਸਿਲ ਕੀਤਾ। ਆਈ. ਐੱਫ ਏ. ਚੇਅਰਮੈਨ, ਸ. ਜਗਬੀਰ ਸਿੰਘ ਜੀ ਨੇ ਦੋਵਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕੈਡਮੀ ਦੀ ਇਸ ਜਿੱਤ ਦਾ ਸਿਹਰਾ ਅਕੈਡਮੀ ਦੇ ਕੋਚ ਦੇ ਸਿਰ ਬੱਝਦਾ ਹੈ, ਜਿਨ੍ਹਾ ਦੀ ਮਿਹਨਤ ਸਦਕਾ ਹੀ ਖਿਡਾਰੀ aੁੱਚੇ ਸ਼ਿਖਰ ਪ੍ਰਾਪਤ ਕਰ ਪਾਉਂਦੇ ਹਨ।  

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …

Leave a Reply