Thursday, June 25, 2026

ਗੈਰ ਕਾਨੂੰਨੀ ਮਾਈਨਿੰਗ ਸਬੰਧੀ ਸੂਚਨਾ ਦੇਣ ਲਈ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ਸ਼ੁਰੂ

ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਅੰਦਰ ਅਗਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਨਿਕਾਸੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਉਹ Neelima DCਇਸ ਦੀ ਸ਼ਿਕਾਇਤ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ’ਤੇ ਦਰਜ ਕਰਵਾ ਸਕਦਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨਾਂ ਦੱਸਿਆ ਕਿ ਡਾਇਰੈਕਟਰ ਮਾਈਨਿੰਗ ਪੰਜਾਬ ਚੰਡੀਗੜ ਵੱਲੋਂ ਪਿਛਲੇ ਦਿਨਾਂ ਦੇ ਦੋਰਾਨ ਸਟੇਟ ਮਿਨਰਲ ਫਾਓੂਂਡੇਸ਼ਨ (6) ਵੱਲੋਂ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਨ ਦੇ ਲਈ ਵਿਸ਼ੇਸ ਹਦਾਇਤਾਂ ਦਿੱਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਲਈ ਹੀ ਜਿਥੇ ਪੰਜਾਬ ਵਿੱਚ ਆਨ ਲਾਈਨ ਪੀਬੀ-ਗ੍ਰਾਮਸ (2-7) ਪੋਰਟਲ ਸੇਵਾ ਸੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਲਾ ਪ੍ਰਸ਼ਾਸਨ ਵੱਲੋਂ ਜਿਲੇ ਅੰਦਰ ਜਿਲਾ ਮਾਈਨਿੰਗ ਹੈਲਪਲਾਈਨ ਨੰਬਰ 01870-257077 ਦੀ ਸੁਵਿਧਾ ਸੁਰੂ ਕੀਤੀ ਗਈ ਹੈ, ਜਿਸ ਤੇ ਹੋ ਰਹੀ ਗੈਰ ਕਾਨੂੰਨੀ ਨਿਕਾਸੀ ਦੀ ਸੂਚਨਾਂ ਦਿੱਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਗੈਰ ਕਾਨੂੰਨੀ ਨਿਕਾਸੀ ਸੰਬੰਧੀ ਸੂਚਨਾ ਈ ਮੇਲ ਆਈ.ਡੀ `ਤੇ ਲਿਖਿਤ ਰੂਪ ਵਿੱਚ ਜਾਂ ਫਿਰ ਏ.ਡੀ.ਸੀ ਕਮ ਨੋਡਲ ਅਫਸਰ ਮਾਈਨਿੰਗ ਦੇ ਮੋਬਾਇਲ ਨੰਬਰ 90237-00015 ਤੇ ਵੀ ਦਰਜ ਕਰਵਾਈ ਜਾ ਸਕਦੀ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply