Thursday, June 25, 2026

ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਨੇ ਸਮਾਇਲ ਸਪੋਰਟਸ ਕਲੱਬ ਨਾਲ ਮਿਲ ਕੇ ਲਾਇਆ ਖੂਨਦਾਨ ਕੈਂਪ

ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵੱਲੋਂ ਅੱਜ ਪਿੰਡ PPN0610201702ਕਰਨੀਖੇੜਾ ਦੇ ਸਰਕਾਰੀ ਹਸਪਤਾਲ ਵਿਚ ਸਮਾਇਲ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਵਿਚ 45 ਯੂਨਿਟ ਖੂਨਦਾਨ ਕੀਤਾ ਗਿਆ।ਕੈਂਪ ਵਿਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਸੀਜੇਐਮ ਕੇ.ਕੇ ਬਾਂਸਲ ਅਤੇ ਪੀ.ਐਲ ਵੀ ਮੈਂਬਰ ਰਾਜੇਸ਼ ਠੁਕਰਾਲ ਹਾਜ਼ਰ ਸਨ।
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬਲੱਡ ਕੈਂਪ ਇੰਚਾਰਜ਼ ਰਾਜੀਵ ਕੁੱਕੜੇਜਾ ਨੇ ਦੱਸਿਆ ਕਿ ਪਿੰਡ ਪਿੰਡ ਵਿਚ ਖੂਨਦਾਨ ਜਾਗਰੂਕਤਾ ਅਭਿਆਨ ਦੇ ਤਹਿਤ ਸੰਸਕਾ ਵੱਲੌਂ ਇਸ ਸਾਲ ਦਾ 17ਵਾਂ ਕੈਂਪ ਲਗਾਇਆ ਗਿਆ।ਪਿੰਡ ਦੇ ਸਰਕਾਰੀ ਹਸਪਤਾਲ ਵਿਚ ਤੈਨਾਤ ਫਾਰਮਾਸਿਸਟ ਚੁਨੀ ਲਾਲ, ਸਿਮਰਜੀਤ ਕੌਰ ਅਤੇ ਵੱਲੋਂ ਖੂਨਦਾਨ ਕੈਂਪ ਦੀ ਪ੍ਰਬੰਧ ਕਰਨ ਵਿਚ ਪੂਰਾ ਸਹਿਯੋਗ ਕੀਤਾ। ਪਿੰਡ ਦੇ ਲੋਕਾਂ ਵੱਲੋਂ ਖੂਨਦਾਨ ਕੈਂਪ ਵਿਚ ਬੜੇ ਉਤਸਾਹ ਨਾਲ ਆ ਕੇ ਖੂਨਦਾਨ ਕੀਤਾ। ਪਿੰਡ ਵਾਸੀਆਂ ਵੱਲੋਂ ਸੰਸਥਾ ਨੂੰ ਅਪੀਲ ਕੀਤੀ ਕਿ ਹਰ ਤਿੰਨ ਮਹੀਨਿਆਂ ਬਾਅਦ ਇਸ ਤਰਾਂ ਪਿੰਡ ਵਿਚ ਕੈਂਪ ਦਾ ਅਯੋਜਨ ਕੀਤਾ ਜਾਵੇ।ਸੰਸਥਾ ਦੇ ਮੈਂਬਰ ਸੋਨੂੰ ਨਰਿੰਦਰ, ਮਾਨਿਕ ਡੋਡਾ, ਨੀਰਜ਼ ਖੋਸਲਾ, ਸ਼ੁਭਮ ਧੂੜੀਆ ਨੇ ਵੀ ਖਨਦਾਨ ਕੀਤਾ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਪ੍ਰਦੀਪ ਸਿਡਾਨਾ, ਗੁਰਮੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਕੈਂਪ ਵਿਚ ਆ ਕੇ ਖੂਨਦਾਨੀਆਂ ਦਾ ਉਤਸਾਹ ਵਧਾਇਆ ਅਤੇ ਉਨਾਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਕੈਂਪ ਵਿਚ ਸਿਵਲ ਹਸਪਤਾਲ ਫਾਜ਼ਿਲਕਾ ਦੇ ਡਾ. ਅਮਿਤ ਜਸੂਜਾ, ਬ੍ਰੋਡਰਿਕ ਜੇਮਸ, ਰਜਨੀਸ਼ ਚਲਾਨਾ, ਅਮਨ ਕਾਲੜਾ, ਰਣਜੀਤ ਸਿੰਘ, ਜੇ.ਟੀ.ਬੀ ਖਾਲਸਾ ਕਾਲਜ ਮਲੋਟ ਵੱਲੋਂ ਮੋਹਿਤ, ਵੈਭਵ ਅਤੇ ਐਬੂਲੈਂਸ ਡਰਾਇਵਰ ਕੁਲਦੀਪ ਸੋਢੀ, ਸਮਾਇਲ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਅਮਨਦੀਪ ਕੁੱਕੜ, ਮਬੋਹੜ ਸਿੰਘ, ਪ੍ਰਵੀਨ ਕੁਮਾਰ, ਲਾਧੂ ਰਾਮ, ਮਨੋਹਰ ਲਾਲ, ਸੁਰਿੰਦਰ ਕੁਮਾਰ ਨੇ ਕੈਂਪ ਵਿਚ ਸਹਿਯੋਗ ਕੀਤਾ।
ਵਰਣਨਯੋਗ ਹੈ ਕਿ ਸੰਸਥਾ ਵੱਲੌਂ ਇਸ ਸਾਲ ਹੁਣ ਤੱਕ 1680 ਯੂਨਿਟ ਖੂਨਦਾਨ ਕੀਤਾ ਜਾ ਚੁੱਕਿਆ ਹੈ ਅਤੇ ਸੰਸਥਾ ਦੇ ਮੈਂਬਰ ਸਮੇਂ ਸਮੇਂ ਤੇ ਖੂਨਦਾਨ ਲਈ ਤਿਆਰ ਰਹਿੰਦੇ ਹਨ। ਇਸ ਲੜੀ ਦੇ ਤਹਿਤ ਅਗਲਾ ਕੈਂਪ 14 ਅਕਤੂਬਰ ਨੂੰ ਗਰੀਬ ਚੰਦ ਘਰਮਸ਼ਾਲਾ ਫਾਜ਼ਿਲਕਾ ਡਰੀਮਜ਼ ਇੰਸਟੀਚਿਊਟ ਵੱਲੋਂ ਅਤੇ ਰਾਮ ਕ੍ਰਿਪਾ ਸੇਵਾ ਸੰਘ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply