Sunday, August 2, 2026

ਆਰੀਆ ਸਮਾਜ ਵਿਚ ਵੈਦਿਕ ਸਿੱਖਿਆ ਪ੍ਰੀਸ਼ਦ ਵੱਲੋਂ ਰੰਗ ਭਰੋ ਮੁਕਾਬਲੇ ਦਾ ਅਯੋਜਨ

ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਦਿਕ ਸਿੱਖਿਆ ਪ੍ਰੀਸ਼ਦ ਵੱਲੋਂ ਅੱਜ ਰੰਗ ਭਰੋ ਮੁਕਾਬਲੇ ਦਾ ਅਯੋਜਨ ਸਥਾਨਕ ਆਰੀਆ ਸਮਾਜ

ACD Systems Digital Imaging

ਮੰਦਰ ਵਿਚ ਕੀਤਾ ਗਿਆ।ਜਿਸ ਵਿਚ 10 ਸਕੂਲਾਂ ਦੇ ਲਗਭਗ 362 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿੱਭਾ ਦੀ ਪਹਿਚਾਣ ਦਿੱਤੀ।
ਮੁਕਾਬਲੇ ਦੇ ਸੰਯੋਜਕ ਵੇਦ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ ਇਹ ਮੁਕਾਬਲੇ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ, ਪਹਿਲੀ ਅਤੇ ਦੂਸਰੀ ਜਮਾਤ ਤੱਕ ਦੇ ਪੰਜ ਗਰੁੱਪਾਂ ਵਿਚ ਕਰਵਾਏ ਗਏ।ਉਨਾ ਦੱਸਿਆ ਕਿ ਇਨਾ ਮੁਕਾਬਲਿਆਂ ਦਾ ਮੁੱਖ ਮੰਤਵ ਧਾਰਮਿਕ ਤਿਓਹਾਰ ਅਤੇ ਸ਼ੁਭ ਕੰਮਾਂ ਦੇ ਮੌਕੇ ਵਰਤੇ ਜਾਣ ਵਾਲੇ ਚਿੰਨਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ।ਉਨਾਂ ਦੱਸਿਆ ਕਿ ਇਸ ਤੋਂ ਬਾਅਦ ਹੋਲੀ ਹਾਰਟ ਸਕੂਲ ਵਿਚ ਉਕਤ ਮੁਕਾਬਲੇ ਦਾ ਅਯੋਜਨ ਕੀਤਾ ਜਾਵੇਗਾ।ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਇੱਕ ਸਨਮਾਨ ਸਮਾਗਮ ਦਾ ਅਯੋਜਨ ਕਰਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply