Saturday, October 10, 2026

ਸੁਰ ਆਂਗਨ ਸੰਸਥਾ ਨੇ ਮਸ਼ਹੂਰ ਗਜ਼ਲ ਗਾਇਕ ਬੇਗਮ ਅਖ਼ਤਰ ਤੇ ਜਗਜੀਤ ਸਿੰਘ ਨੂੰ ਕੀਤਾ ਯਾਦ

ਫਾਜ਼ਿਲਕਾ, 8 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਸੁਰ ਆਂਗਨ ਦੇ ਵੇਹੜੇ ਵਿਚ ਸੰਪਨ PPN0810201703ਹੋਈ। ਜਿਸ ਦੀ ਪ੍ਰਧਾਨਗੀ ਸੁਰ ਆਂਗਨ ਪੰਜਾਬ ਦੇ ਸੰਸਥਾਪਕ ਡਾ. ਰਾਜੇਸ਼ ਮੋਹਨ ਵੱਲੋਂ ਕੀਤੀ ਗਈ।ਮੀਟਿੰਗ ਵਿਚ ਸੁਰ ਆਂਗਨ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ।ਜਿਸ ਵਿਚ ਬਾਲ ਦਿਵਸ ਮੌਕੇ ਕਰਵਾਏ ਜਾਣ ਵਾਲਾ ਪ੍ਰੋਗਰਾਮ ਪ੍ਰਮੁੱਖ ਹੈ। ਮੀਟਿੰਗ ਵਿਚ ਮਸ਼ਹੂਰ ਗਜ਼ਲ ਗਾਇਕਾ ਬੇਗਮ ਅਖ਼ਤਰ ਨੂੰ ਉਨਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ ਗਿਆ ਅਤੇ ਉਨਾ ਦੀ ਪ੍ਰਸਿੱਧ ਗਜ਼ਲ `ਏ ਮੋਹਬਤ ਤੇਰੇ ਅੰਜ਼ਾਮ ਪੇ` ਪੇਸ਼ ਕੀਤੀ ਗਈ। ਮਸ਼ਹੂਰ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਵੀ ਯਾਦ ਕੀਤਾ ਗਿਆ।ਮੀਟਿੰਗ ਵਿਚ ਸੁਰ ਅਗਾਂਨ ਸੰਚਾਲਕ ਟੀਮ ਦੇ ਸਾਰੇ ਮੈਂਬਰ ਅਤੇ ਮੁੱਖ ਸੰਚਾਲਕ ਸਰੂਪ ਸਿੰਘ ਘਈ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply