ਸੰਦੌੜ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ‘ਚ ਜਿਥੇ ਵੀ ਨਜਰ ਮਾਰੀਏ ਹਰ ਥਾਂ ਮਾਂ ਬੋਲੀ ਪੰਜਾਬੀ ਭਾਸ਼ਾ ਨੰੂ ਤੀਜੇ ਥਾਂ `ਤੇ ਰਖਿਆ
ਜਾ ਰਿਹਾ ਹੈ ਜਿਵੇਂ ਸੜਕਾਂ `ਤੇ ਲੱਗੇ ਦਿਸ਼ਾ ਬੋਰਡ, ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਆਦਿ `ਚ ਪੰਜਾਬੀ ਭਾਸ਼ਾ ਹੀ ਗ਼ਾਇਬ ਹੁੰਦੀ ਜਾ ਰਹੀ ਪ੍ਰਤੀਤ ਹੋ ਰਹੀ ਹੈ, ਜੋ ਅਤਿ ਚਿੰਤਾ ਦਾ ਵਿਸ਼ਾ ਹੈ।ਜਿਸ ਕਰ ਕੇ ਪੰਜਾਬੀਆਂ ਵਿਚ ਕਾਫ਼ੀ ਨਿਰਾਸ਼ਾ ਦੇਖਣ ਨੰੂ ਮਿਲ ਰਹੀ ਹੈ, ਕਿ ਆਖਿਰ ਸਾਡੇ ਸੂਬੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਤੀਜਾ ਸਥਾਨ ਕਿਉਂ ਰਖਿਆ ਜਾ ਰਿਹਾ ਹੈ? ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਅਤੇ ਉਘੇ ਨਾਵਲਕਾਰ ਹਰਪ੍ਰੀਤ ਸਿੰਘ ਮੀਤ ਤੋਂ ਇਲਾਵਾ ਰਣਜੀਤ ਝੁਨੇਰ ਅਤੇ ਤਰਸੇਮ ਮਹਿਤੋ ਨੇ ਇੱਕ ਸੰਖੇਪ ਸਮਾਗਮ ਦੌਰਾਨ ਕਹੇ ਉਨਾਂ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੀ ਮਾਂ ਬੋਲੀ ਨੂੰ ਹਰ ਕੋਈ ਪਿਆਰ ਦਿੰਦਾ ਹੈ, ਪਰ ਸਰਕਾਰਾਂ ਵਲੋਂ ਇਸ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਰਕਾਰਾਂ ਦੀਆ ਗ਼ਲਤ ਨੀਤੀਆਂ ਕਰ ਕੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਤੀਜੇ ਸਥਾਨ ਲਿਆ ਕੇ ਰੱਖ ਦਿੱਤਾ ਹੈ। ਜਦੋਂ ਕਿ ਸਰਹੱਦ ਨਾਲ ਲੱਗਦਾ ਗੁਆਂਢੀ ਦੇਸ਼ ਪਾਕਿਸਤਾਨ ਅੱਜ ਵੀ ਪੰਜਾਬੀ ਭਾਸ਼ਾ ਦੀ ਪਹਿਲੇ ਸਥਾਨ `ਤੇ ਰੱਖ ਕੇ ਕਦਰ ਪਾ ਰਿਹਾ ਹੈ।ਇਸ ਦੀ ਮਿਸਾਲ ਦਿੰਦਾ ਹੈ ਪੰਜਾਬ `ਚੋ ਵਿੱਛੜਿਆ ਗੁਰਦੁਆਰਾ ਨਨਕਾਣਾ ਸਾਹਿਬ (ਗੁਰੂ ਨਾਨਕ ਦੇਵ ਜੀ ਜਨਮ ਭੂਮੀ) ਦਾ ਬੋਰਡ ਜਿਸ `ਤੇ ਪੰਜਾਬੀ ਭਾਸ਼ਾ ਪਹਿਲਾ ਸਥਾਨ ਦਿੱਤਾ ਗਿਆ ਹੈ।ਜਦਕਿ ਸਾਡੇ ਸੂਬੇ ਦੀ ਸਰਕਾਰ ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦਿਵਾਉਣ ਦੀ ਬਜ਼ਾਏ ਉਸ ਨੂੰ ਤੀਸਰੇ ਸਥਾਨ `ਤੇ ਰੱਖ ਰਹੀ ਹੈ।ਉਨਾਂ ਨੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਘਰ, ਕਾਰੋਬਾਰ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਪੰਜਾਬੀ ਲਿਖੋ, ਪੰਜਾਬੀ ਬੋਲੋ, ਪੰਜਾਬੀ ਪੜੋ ਦਾ ਨਾਅਰਾ ਬੁਲੰਦ ਕਰਨ ਲਈ ਕਿਹਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media