ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸੰਗਤ ਬਲਾਕ ਦੇ ਪਿੰਡ ਚੁੱਘੇ ਕਲਾਂ ਥਾਣਾ ਨੰਦਗੜ ਨੇੜੇ ਬੁਰਜੀ ਨੰਬਰ
76335 ’ਚ 30 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ 30 ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ।ਇਸ ਬਾਰੇ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਰਾਜਬਾਹੇ ’ਚ ਜਿਉ ਹੀ ਪਾੜ ਪੈਣਾ ਸ਼ੁਰੂ ਹੋਇਆ ਤਾਂ ਉਸ ਨੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਦੱਸਿਆ ਤਾਂ ਜਿਉਂ ਹੀ ਕਿਸਾਨ ਪਾੜ ਪੂਰਨ ਲੱਗੇ ਤਾਂ ਦਿੱਕਤ ਆਉਣ ਲੱਗੀ ਤੇ ਸਬੰਧਿਤ ਵਿਭਾਗ ਦੇ ਜੇ.ਈ ਹੈਪੀ ਬਾਂਸਲ ਪਹੰੁਚਿਆ। ਉਹਨਾਂ ਦੱਸਿਆ ਕਿ ਰਜਬਾਹੇ ਦੀ ਲਾਈਨਿੰਗ ‘ਚ ਚੂਹਿਆਂ ਅਤੇ ਹੋਰ ਜਾਨਵਰਾਂ ਦੀਆਂ ਖੱਡਾਂ ਕਾਰਨ ਰਜਬਾਹੇ ‘ਚ ਪਾੜ ਪਿਆ ਹੈ। ਪਿਛੋਂ ਰਜਬਾਹੇ ਦਾ ਪਾਣੀ ਬੰਦ ਕਰਵਾਇਆ ਗਿਆ ਹੈ।ਇਸ ਮੌਕੇ ਕਿਸਾਨ ਗੁਰਦੀਪ ਸਿੰਘ ਪੁੱਤਰ ਬਾਬੂ ਸਿੰਘ ਨੇ ਮਹਿੰਗੇ ਠੇਕੇ ’ਤੇ ਜ਼ਮੀਨ ਲੈ ਕੇ ਡੇਢ ਏਕੜ ਝੋਨਾ ਲਾਇਆ ਸੀ ਜੋ ਪਾੜ ਪੈਣ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਦੀ ਦੋ ਏਕੜ ਫ਼ਸਲ ਵੀ ਪਾਣੀ ’ਚ ਡੁੱਬੀ ਹੈ।ਪਾੜ ਦੌਰਾਨ 30 ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ’ਚ ਤਰਨ ਕਰਕੇ ਪ੍ਰਭਾਵਿਤ ਹੋਈ ਹੈ।ਇਸ ਮੌਕੇ ਹਾਜ਼ਰ ਕਿਸਾਨ ਦਲਜੀਤ ਸਿੰਘ, ਜਗਵਿੰਦਰ ਸਿੰਘ, ਜ਼ਸਕਰਨ ਸਿੰਘ, ਬਲਦੇਵ ਸਿੰਘ ਆਦਿ ਨੇ ਕਿਹਾ ਕਿ ਪਾੜ ਚੁਹਿਆਂ ਦੀ ਖੱਡਾਂ ਕਰਕੇ ਨਹੀ ਬਲਕਿ ਪਾਣੀ ਓਵਰ ਫਲੋਂ ਹੋਣ ਕਰਕੇ ਅਤੇ ਰਜਬਾਹੇ ਦੀ ਸਫ਼ਾਈ ਨਾ ਹੋਣ ਕਰਕੇ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media