Tuesday, March 17, 2026

ਇੰਟਰਨੈਸ਼ਨਲ ਗਰਲਜ਼ ਚਾਈਲਡ ਡੇਅ ’ਤੇ ਪੰਘੂੜੇ `ਚ ਪੁੱਜੀ ਬੱਚੀ

PPN1310201709ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਬਾਲ ਸੁਰਖਿਆ ਅਫਸਰ, ਬਠਿੰਡਾ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 11 ਅਕਤੂਬਰ 2017 ਨੂੰ ਇੰਟਰਨੈਸ਼ਨਲ ਗਰਲਜ਼ ਚਾਈਲਡ ਡੇਅ ’ਤੇ ਜਦੋਂ ਸੰਸਾਰ ਭਰ ਵਿਚ ਬੇਟੀ ਬਚਾੳ, ਸੇਵ ਗਰਲਜ਼ ਚਾਈਲਡ ਬਾਰੇ ਵਿਚਾਰ ਕਰਦਾ ਹੁੰਦਾ ਹੈ।ਉਸ ਸਮੇਂ ਬਠਿੰਡਾ ਦੇ ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਸਕੂਲ ਵਿਖੇ ਸਥਾਪਿਤ ਪੰਘੂੜੇ ਵਿਚ ਤਕਰੀਬਨ 09-10 ਦਿਨਾਂ ਦੀ ਬੱਚੀ ਦਾ ਦੁਪਹਿਰ 2.00 ਵਜੇ ਆਗਮਨ ਹੋਈ।ਇਸ ’ਤੇ ਕਾਰਵਾਈ ਕਰਦੇ ਹੋਏ ਜ਼ਿਲਾ ਬਾਲ ਸੁਰੱਖਿਆ ਅਫਸਰ  ਵਲੋਂ ਸਭ ਤੋਂ ਪਹਿਲਾਂ ਥਾਣਾ ਥਰਮਲ ਵਲੋਂ ਬੱਚੀ ਦੀ ਡੀ.ਡੀ.ਆਰ ਨੰ: 17 ਮਿਤੀ 11 ਅਕਤੂਬਰ 2017 ਦਰਜ ਕਰਵਾਈ ਗਈ।ਬਚਿਆਂ ਦੇ ਮਾਹਿਰ ਡਾਕਟਰ ਵਲੋਂ ਬੱਚੀ ਨੂੰ ਮੈਡੀਕਲੀ ਫਿਟ ਕਰਾਰ ਕਰਨ ਉਪਰੰਤ ਡਿਸਚਾਰਜ ਕਰ ਦਿੱਤਾ।ਇਸ ਲਈ ਮੈਡੀਕਲੀ ਫਿੱਟ ਹੋਣ ਉਪਰੰਤ ਬੱਚੀ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਨਿਯਮਾਂ ਅਨੁਸਾਰ ਬੱਚੀ ਨੂੰ ਆਰਜੀ ਤੌਰ ’ਤੇ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ ਅਨੰਤ ਅਨਾਥ ਆਸ਼ਰਮ, ਨਥਾਣਾ (ਬਠਿੰਡਾ) ਵਿਖੇ ਭੇਜਿਆ ਗਿਆ।ਇਸ ਸਮੇਂ ਦੌਰਾਨ ਬੱਚੀ ਦੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਜੇਕਰ ਇਸ ਸਮੇਂ ਦੌਰਾਨ ਬੱਚੀ ਦੇ ਅਸਲ ਮਾਤਾ-ਪਿਤਾ ਦਾ ਕੁੱਝ ਪਤਾ ਨਹੀਂ ਲੱਗਦਾ ਤਾਂ ਬੱਚੀ ਨੂੰ ਦੋ ਮਹੀਨੇ ਬਾਅਦ ਲੀਗਲੀ ਫਰੀ ਕਰਕੇ ਬੱਚੀ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਤੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੇ ਨਿਯਮਾਂ ਅਨੁਸਾਰ ਗੋਦ ਦਿੱਤਾ ਜਾਵੇਗਾ।ਇਸ ਮੌਕੇ ’ਤੇ ਜ਼ਿਲਾ ਬਾਲ ਸੁਰਖਿਆ ਦਫ਼ਤਰ ਦਾ ਸਟਾਫ, ਚੇਅਰਮੈਨ ਅਨੰਤ ਅਨਾਥ ਆਸ਼ਰਮ ਨਥਾਣਾ ਕ੍ਰਿਸ਼ਨ ਕੁਮਾਰ ਬਾਂਸਲ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply