ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਬੀ.ਐਸ.ਸੀ (ਐਗਰੀਕਲਚਰ-4 ਸਾਲਾਂ) ਦੀ ਪੜਾਈ ਕਰ ਰਹੇੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੀਆਂ ਨਵੀਨ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਵੱਖ-ਵੱਖ ਵਿੱਦਿਅਕ ਦੌਰਿਆਂ ਦਾ ਆਯੋਜਨ ਕੀਤਾ ਗਿਆ।ਸਭ ਤੋਂ ਪਹਿਲਾਂ ਬੀ.ਐਸ.ਸੀ (ਐਗਰੀਕਲਚਰ) ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਿਤ ਕਿਸਾਨ ਮੇਲਾ ਵੇਖਣ ਲਿਜਾਇਆਾ ਗਿਆ ਅਤੇ ਬੀ.ਐਸ.ਸੀ (ਐਗਰੀਕਲਚਰ) ਪਹਿਲਾ ਸਮੈਸਟਰ ਦੇ ਵਿਦਿਆਰਥੀ ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲਾ ਵੇਖਣ ਗਏ।ਇਹਨਾਂ ਮੇਲਿਆਂ ਵਿੱਚ ਵਿਦਿਆਰਥੀਆਂ ਨੇ ਖੇਤੀ ਦੇ ਆਧੁਨਿਕ ਢੰਗਾਂ ਅਤੇ ਨਵੀਨ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਕਿਸਾਨ ਮੇਲੇ ਵਿੱਚ ਵਿਦਿਆਰਥੀਆਂ ਨੂੰ ਖੇਤੀਬਾੜੀ ਦੀ ਮਸ਼ੀਨਰੀ, ਸਬਜ਼ੀਆਂ ਅਤੇ ਫਸਲਾਂ ਦੇ ਬੀਜਾਂ ਦੀਆਂ ਨਵੀਨ ਕਿਸਮਾਂ ਅਤੇ ਐਗਰੀਕਲਚਰ ਦੇ ਵਿਭਿੰਨ ਵਿਸ਼ਿਆਂ ਬਾਰੇ ਪੀ.ਏ.ਯੂ ਦੇ ਖੋਜ ਤਜ਼ਰਬੇ ਦੀਆਂ ਸਟਾਲਾਂ ਨੂੰ ਵੇਖਣ ਦਾ ਮੌਕਾ ਮਿਲਿਆ।ਇਹਨਾਂ ਮੇਲਿਆਂ ਵਿੱਚ ਪਹੁੰਚੇ ਖੇਤੀਬਾੜੀ ਇੰਡਸਟਰੀ ਦੇ ਮਾਹਿਰਾਂ ਤੋਂ ਵਿਦਿਆਰਥੀਆਂ ਨੇ ਕੀਟ ਨਾਸ਼ਕਾਂ, ਖਾਦਾਂ ਅਤੇ ਸੁਧਰੇ ਬੀਜਾਂ ਬਾਰੇ ਜਾਣਿਆ।ਵਿਦਿਆਰਥੀਆਂ ਨੇ ਵਿਭਿੰਨ ਪ੍ਰਕਾਰ ਦੇ ਮੈਡੀਕਲ ਪੌਦਿਆਂ ਅਤੇ ਉਹਨਾਂ ਦੀ ਵਰਤੋਂ ਤੋਂ ਇਲਾਵਾ ਗਰੀਨ ਹਾਊਸ ਵਿੱਚ ਬੇਮੌਸਮੀ ਫਸਲਾਂ ਆਦਿ ਦੀ ਖੇਤੀ ਬਾਰੇ ਵੱਡਮੁੱਲਾ ਗਿਆਨ ਪ੍ਰਾਪਤ ਕੀਤਾ।
ਇਸੇ ਤਰਾਂ ਬੀ.ਐਸ.ਸੀ (ਐਗਰੀਕਲਚਰ) ਤੀਜਾ ਸਮੈਸਟਰ ਦੇ ਤਕਰੀਬਨ 250 ਵਿਦਿਆਰਥੀ ਪਿੰਡ ਬਲਾਹੜ ਮਹਿਮਾ ਵਿਖੇ ਪੋਲਟਰੀ ਫਾਰਮ ਵੇਖਣ ਗਏ ਵਿਦਿਆਰਥੀਆਂ ਨੇ ਪੋਲਟਰੀ ਉਤਪਾਦਨ ਅਤੇ ਪ੍ਰਬੰਧਨ ਦੇ ਵਿਭਿੰਨ ਪੱਖਾਂ ਜਿਵੇਂ ਪਿੰਜਰੇ ਵਿੱਚ ਪੰਛੀਆਂ ਨੂੰ ਰੱਖਣ, ਪੰਛੀਆਂ ਦੀ ਗਿਣਤੀ ਅਨੁਸਾਰ ਲੋੜੀਂਦੀ ਜਗਾ, ਏਅਰ ਕੰਡੀਸ਼ਨਿੰਗ ਪ੍ਰਣਾਲੀ, ਆਟੋਮੈਟਿਕ ਅੰਡੇ ਇਕੱਠੇ ਕਰਨ ਵਾਲੀ ਇਕਾਈ, ਖਾਦ ਦੇਣ ਵਾਲੀਆਂ ਮਸ਼ੀਨਾਂ ਆਦਿ ਬਾਰੇ ਜਾਣਿਆ।ਇਥੇ ਮੁਰਗੀਆਂ ਨੂੰ ਵੱਖ ਵੱਖ ਲਾਈਨਾਂ ਵਿੱਚ ਰੱਖ ਅਤੇ ਹਰ ਲਾਈਨ ਅੱਗੇ ਇੱਕ ਡੱਬਾ ਖੁਰਾਕ ਦੇਣ ਲਈ ਅਤੇ ਇੱਕ ਡੱਬਾ ਅੰਡੇ ਇਕੱਠਾ ਕਰਨ ਲਈ ਰੱਖੇ ਹੋਏ ਸਨ।ਅੰਡੇ ਇਕੱਠੇ ਕਰਨ ਤੋਂ ਬਾਅਦ ਇਨਾਂ ਦੇ ਤੋਲ ਅਨੁਸਾਰ ਪੈਕਿੰਗ ਕੀਤੀ ਜਾਂਦੀ।ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਦੇ ਪੰਛੀਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਦੀ ਤਿਆਰੀ ਅਤੇ ਆਟੋਮੈਟਿਕ ਢੰਗ ਨਾਲ ਲੱਗੀਆਂ ਟਰੇਆਂ ਤੱਕ ਖਾਦ ਪਹੁੰਚਾਉਣ ਬਾਰੇ ਜਾਣਿਆ।ਵਿਦਿਆਰਥੀਆਂ ਨੇ ਪੋਲਟਰੀ ਦੀ ਰਹਿੰਦ ਖੂੰਹਦ ਦੀ ਸੁਚੱਜੀ ਵਰਤੋਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ।ਵਿਦਿਆਰਥੀਆਂ ਨੇ ਪੋਲਟਰੀ ਕਾਰੋਬਾਰ ਦੇ ਸੰਬੰਧ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਸੁਆਲ ਪੁੱਛ ਕੇ ਆਪਣੀਆਂ ਸੰਕਾਵਾਂ ਨੂੰ ਦੂਰ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਇਹਨਾਂ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ।ਉਨਾਂ ਨੇ ਕਿਹਾ ਕਿ ਅਜਿਹੇੇ ਮਹੱਤਵਪੂਰਨ ਵਿਦਿਅਕ ਦੌਰਿਆਂ ਨਾਲ ਖੇਤੀ ਸਨਅਤਾਂ ਅਤੇ ਤਕਨੀਕ ਦੀਆਂ ਨਵੀਨ ਤਬਦੀਲੀਆਂ ਤੇ ਰੁਝਾਨਾਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media