20 ਅਕਤੂਬਰ ਤੋਂ 21 ਦਿਨਾਂ ਲਈ ਨਹਿਰੀ ਬੰਦੀ ਪ੍ਰਵਾਨ- ਗੋਲਡੀ ਖੰਗੂੜਾ
ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿਛਲੇ ਲੰਮੇ ਸਮੇਂ ਨੇੜਲੇ ਪਿੰਡ ਜਹਾਂਗੀਰ ਦੇ ਨਹਿਰੀ ਪੁਲ ਦੇ ਉਸਾਰੀ ਦਾ ਮਾਮਲਾ ਨਹਿਰੀ ਬੰਦੀ ਨਾ ਮਿਲਣ ਕਾਰਨ ਜਿਥੇ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ, ਉਥੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵਲੋਂ ਕੀਤੇ ਉਪਰਾਲਿਆਂ ਤੋਂ ਬਾਅਦ ਨਹਿਰੀ ਬੰਦੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਗੋਲਡੀ ਖੰਗੂੜਾ ਨੇ ਦਸਿਆ ਕਿ 20 ਅਕਤੂਬਰ ਤੋਂ 21 ਦਿਨਾਂ ਲਈ ਨਹਿਰੀ ਬੰਦੀ ਮਿਲ ਚੁਕੀ ਹੈ ਅਤੇ ਇਸੇ ਦਿਨਾਂ ’ਚ ਪੱਲ ਉਸਾਰੀ ਦਾ ਕੰਮ ਨਿਰੰਤਰ ਚੱਲੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਚ ਪਹਿਲਾਂ ਹੀ ਸਾਰੀ ਰਕਮ ਰਲੀਜ਼ ਕਰ ਚੁੱਕੀ ਹੈ ਅਤੇ ਸਰਕਾਰ ਦੀ ਰਤੀ ਭਰ ਵੀ ਅਣਗਿਹਲੀ ਨਹੀ ਹੈ।ਉਨਾਂ ਕਿਹਾ ਕਿ 20 ਅਕਤੂਬਰ ਤੋਂ ਇਸ ਪੁੱਲ ਦੀ ਉਸਾਰੀ ਦਾ ਕੰਮ ਨਿਰੰਤਰ ਚੱਲੇਗਾ ਅਤੇ ਉਹ ਖੱਦ ਇਸ ਪੁਲ ਦੀ ਉਸਾਰੀ ਦੇ ਕੰਮਾਂ ਦਾ ਜਾਇਜਾ ਲੈਣਗੇ।
ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ ਇਹ ਬੰਦੀ ਨਹਿਰੀ ਵਿਭਾਗ ਤੋਂ ਪ੍ਰਾਪਤ ਕਰ ਲਈ ਹੈ।ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸਪੱਸਟ ਕੀਤਾ ਕਿ ਇਹ ਮਾਮਲਾ ਲੋਕ ਨਿਰਮਾਣ ਮੰਤਰੀ ਬੀਬੀ ਰਜੀਆ ਸੁਲਤਾਨਾ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਧਿਆਨ ’ਚ ਲਿਆਂਦਾ ਹੋਇਆ ਹੈ ਅਤੇ ਉਹ ਵੀ ਇਸ ਮਸਲੇ ਨੂੰ ਲੈ ਕੇ ਗੰਭੀਰ ਹਨ।
Punjab Post Daily Online Newspaper & Print Media