Friday, September 25, 2026

ਡਾਇਕਿਨ ਏ.ਸੀ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਵਲੋਂ ਧੂਰੀ `ਚ ਸ਼ੋਅ ਰੂਮ ਦਾ ਉਦਘਾਟਨ

PPN1310201714ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲੇਰਕੋਟਲਾ ਰੋਡ ਉਪਰ ਸਥਿਤ ਐਮ.ਜੀ.ਐਮ ਮਾਲ ਵਿਖੇ ਪੂਰੀ ਦੁਨੀਆਂ ਵਿੱਚ ਮਸ਼ਹੂਰ ਡਾਇਕਿਨ ਕੰਪਨੀ ਦੇ ਏ.ਸੀ ਦੇ ਸ਼ੋਅ ਰੂਮ ਦਾ ਉਦਘਾਟਨ ਕੰਪਨੀ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਕੁਲਦੀਪਕ ਵਿਰਮਾਨੀ ਨੇ ਆਪਣੇ ਕਰ-ਕਮਲਾਂ ਨਾਲ ਰੀਬਨ ਕੱਟ ਕੇ ਅਤੇ ਸ਼ਮਾਂ੍ਹ ਰੋਸ਼ਨ ਕਰਕੇ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਿਰਮਾਨੀ ਨੇ ਕਿਹਾ ਕਿ ਡਾਇਕਿਨ ਕੰਪਨੀ ਏ.ਸੀ ਦੀ ਲਾਈਨ ਨੰਬਰ 1 ਕੰਪਨੀ ਬਣ ਚੁੱਕੀ ਹੈ ਜਿਸ ਦੀ ਪ੍ਰੋਡਕਸ਼ਨ ਇਸ ਸੀਜ਼ਨ ਵਿੱਚ ਪਹਿਲਾਂ ਨਾਲੋਂ ਦੁੱਗਨੀ ਹੋਈ ਹੈ।ਇਸ ਦੇ ਨਾਲ ਹੀ ਕੰਪਨੀ ਵੱਲੋਂ ਇੱਕ ਹੋਰ ਨਵੀਂ ਫੈਕਟਰੀ ਨੀਮਰਾਵਨ (ਰਾਜਸਥਾਨ) ਵਿਖੇ ਲਗਾਈ ਜਾ ਰਹੀ ਹੈ।ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਉਹਨਾਂ ਦੱਸਿਆ ਕਿ ਸਾਡਾ ਇਨਵਰਟਰ ਟੈਕਨੋਲਜੀ ਵਾਲਾ ਏ.ਸੀ. ਹੋਰ ਕੰਪਨੀ ਦੇ ਏ.ਸੀ. ਦੇ ਮੁਕਾਬਲੇ 30% ਬਿਜ਼ਲੀ ਦੀ ਖਪਤ ਘੱਟ ਕਰਦਾ ਹੈ।ਇਸ ਮੌਕੇ ਧੂਰੀ ਏਜੰਸੀ ਦੇ ਮਾਲਕ ਸ਼੍ਰੀ ਅਵਿਨਵ ਗੋਇਲ ਨੇ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੀ ਸਪਲਾਈ ਦੀ ਜਿੰਮੇਵਾਰੀ ਸੌਂਪੀ ਗਈ ਹੈ।ਉਹਨਾਂ ਇਸ ਮੌਕੇ ਪਹੁੰਚੇ ਕੰਪਨੀ ਦੇ ਅਫਸਰਾਂ ਵਿਰਮਾਨੀ ਸਮੇਤ ਸਭਨਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਡਿਪਟੀ ਜਨਰਲ ਮੈਨੇਜਰ, ਰੋਹਿਤ ਮਿੱਤਲ, ਅਸ਼ਵਨੀ ਗੋਇਲ, ਸੰਜੀਵ ਜੈਨ, ਅਮਿਤ ਗੋਇਲ, ਨਵੀਨ ਸ਼ਰਮਾ, ਈਸ਼ ਗੁਪਤਾ, ਪੁਸ਼ਪਿੰਦਰ ਸਿੰਘ ਸਰਪੰਚ ਸਾਰੋਂ, ਅਵਿਨਵ ਕੁੱਕੂ ਅਤੇ ਸਤਬੀਰ ਗਿੱਲ ਆਦਿ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply