ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਸਿੱਧ ਬਹੁਰਾਸ਼ਟਰੀ ਸੂਚਨਾ ਤਕਨਾਲੋਜੀ ਕੰਪਨੀ, ਟਾਟਾ ਕੰਸਲਟੈਂਸੀ ਸਰਵਿਸਜ਼ (ਟੀ.ਸੀ.ਐਸ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਰਿਜ਼ਨਲ ਕੈਂਪਸਾਂ ਦੇ ਐਮ.ਟੈਕ, ਐਮ.ਸੀ.ਏ. ਬੀ.ਟੈਕ ਕੰਪਿਊਟਰ ਸਾਇੰਸ ਐਂਡ ਇੰਜੀ. ਅਤੇ ਬੀ.ਟੈਕ. ਇਲ਼ੈਕਟ੍ਰੌਨਿਕਸ ਐਂਡ ਕੰਮਿਊਨੀਕੇਸ਼ਨ ਇੰਜੀ ਦੇ 224 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਲਈ ਚੁਣਿਆ ਹੈ। ਇਹ ਵਿਦਿਆਰਥੀ ਸਾਫਟਵੇਅਰ ਇੰਜੀਨੀਅਰ ਟ੍ਰੇਨੀ ਵਜੋਂ ਨੌਕਰੀ ਜਾਇਨ ਕਰਨਗੇ।
ਡਾ. ਹਰਦੀਪ ਸਿੰਘ ਪ੍ਰੋਫੈਸਰ ਇੰਚਾਰਜ ਪਲੇਸਮੈਂਟ ਨੇ ਦੱਸਿਆ ਕਿ ਟੀ.ਸੀ.ਐਸ ਦੇ 60 ਤਕਨੀਕੀ ਮਾਹਿਰਾਂ ਦੀ ਕਮੇਟੀ ਨੇ 550 ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ, ਜਿਸ ਤੋਂ ਬਾਅਦ 224 ਵਿਦਿਆਰਥੀਆਂ ਦੀ ਆਨਲਾਈਨ, ਟੈਕਨੀਕਲ ਅਤੇ ਐਚ ਆਰ. ਇੰਟਰਵਿਊ ਰਾਹੀਂ ਚੁਣਿਆ ਗਿਆ।ਚੁਣੇ ਗਏ ਇਨ੍ਹਾਂ ਵਿਦਿਆਰਥੀਆਂ ਨੂੰ 3.53 ਲੱਖ ਰੁਪਏ ਸਾਲਾਨਾ ਤਨਖਾਹ ਪੋਸਟ ਗਰੈਜੂਏਟ ਲਈ ਅਤੇ ਗਰੈਜੂਏਟ ਲਈ 3.36 ਲੱਖ ਰੁਪਏ ਸਾਲਾਨਾ ਤਨਖਾਹ ‘ਤੇ ਚੁਣਿਆ ਹੈ ਅਤੇ ਇਹ ਜੁਲਾਈ 2018 ਵਿਚ ਕੰਪਨੀ ਜਾਇਨ ਕਰਨਗੇ।
ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਅਸਿਸਟੈਂਟ ਪਲੇਸਮੈਂਟ ਅਫਸਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਭਵਿੱਖ ਵਿਚ ਹੋਰ ਵੀ ਕੰਪਨੀਆਂ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਵਾਸਤੇ ਆ ਰਹੀਆਂ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media