Monday, July 6, 2026

ਦੇਸ਼ ਦੀ ਹਰ ਪ੍ਰਕਾਰ ਦੀ ਤਰੱਕੀ ਵਿਚ ਲੜਕੀਆਂ ਦਾ ਖਾਸ ਯੋਗਦਾਨ – ਐਸ.ਡੀ.ਐਮ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਦੇ ਅਧਿਕਾਰਾਂ ਤੇ ਸੁਰੱਖਿਆ ਸਬੰਧੀ ਕੰਮ PPN1410201701ਕਰ ਰਹੀਆਂ ਸੰਸਥਾਵਾਂ ਸੇਵ ਦੀ ਚਿਲਡਰਨ ਅਤੇ ਵਲੰਟੀਅਰ ਫਾਰ ਸੋਸਲ ਜਸਟਿਸ ਵਲੋਂ ਬਠਿੰਡਾ ਦੇ ਹੋਟਲ ਕੰਨਫਰਟ ਵਿਚ ਅੰਤਰਰਾਸ਼ਟਰੀ ਲੜਕੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਸ.ਡੀ.ਐਮ ਸਾਕਸੀ ਸਾਹਨੀ,ਡਿਪਟੀ ਡਾਇਰੈਕਟਰ ਐਸ.ਸੀ.ਪੀ.ਸੀ.ਆਰ ਰਾਜਵਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ।ਇਸ ਪ੍ਰੋਗਰਾਮ ਦੌਰਾਨ ਸੀ.ਆਰ.ਪੀ ਬੱਚਿਆਂ ਵਲੋਂ ਸੰਸਥਾ ਦੇ ਨਾਲ ਕੰਮ ਕਰਨ ਸਬੰਧੀ ਤਜ਼ੱਰਬੇ ਸਾਂਝੇ ਕੀਤੇ।ਐਸ.ਡੀ.ਐਮ ਬਠਿੰਡਾ ਵਲੋਂ ਭਰੂਣ ਹੱਤਿਆ `ਤੇ ਦਸਤਖਤੀ ਮੁਹਿੰਮ ਸ਼ੁਰੂ ਕੀਤੀ। ਐਸ.ਡੀ.ਐਮ ਬਠਿੰਡਾ ਵਲੋਂ ਇਸ ਮੌਕੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਲੜਕੀਆਂ ਦੇ ਅਧਿਕਾਰਾਂ ਲਈ ਖਾਸ ਕੰਮ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਲੜਕੀਆਂ ਅਤੇ ਲੜਕਿਆਂ ਵਿਚ ਕੋਈ ਭੇਦਭਾਵ ਨਾ ਰਹੇ।ਪ੍ਰੋਗਰਾਮ ਦੌਰਾਨ ਪਰੱਗਿਆ ਵਾਟਸ ਜਨਰਲ ਮੈਨੇਜਰ ਤੇ ਸਿਧਾਰਤ ਪਾਂਡੇ ਪ੍ਰੋਗਰਾਮ ਮੈਨੇਜਰ ਨੇ ਵੀ ਆਪਣੇ ਤਜਰਬੇ ਹਾਜਰੀਨ ਨਾਲ ਸਾਂਝੇ ਕੀਤੇ ਤੇ ਅਮਿਤ ਕੁਮਾਰ ਦਾਸ ਪ੍ਰੋਜੈਕਟ ਕੋਆਰਡੀਨੇਟਰ ਨੇ ਸੰਸਥਾ ਤੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਸੀ.ਆਰ.ਫੀ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਇਸ ਪ੍ਰੋਗਰਾਮ ਦੌਰਾਨ ਡੀ.ਸੀ.ਪੀ.ਓ ਰਵਨੀਤ ਕੌਰ ਸਿੱਧੂ, ਡਾ. ਸ਼ਿਵਾਨੀ ਨਾਗਪਾਲ ਸ੍ਰੀ ਮੁਕਤਸਰ ਸਾਹਿਬ, ਹਿੰਮਾਂਸ਼ੂ ਗੁਪਤਾ ਡੀ.ਸੀ.ਪੀ.ਓ ਮਾਨਸਾ, ਡੀ.ਪੀ.ਓ ਰਾਕੇਸ਼ ਵਾਲੀਆ ਬਠਿੰਡਾ, ਸੀ.ਡੀ.ਪੀ.ਓ ਊਸ਼ਾ ਰਾਣੀ ਬਠਿੰਡਾ ਨੇ ਵਿਸ਼ੇਸ ਭੂਮਿਕਾ ਨਿਭਾਈ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply