ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਉਦਮਿਤਾ ਸਮੇਂ ਦੀ ਲੋੜ ਹੈ ਜਿਸ ਸਦਕਾ ਦੇਸ਼ ਦੇ ਨੋਜਵਾਨ ਆਪਣੀ ਸੋਚ
ਨੂੰ ਰੁਜ਼ਗਾਰ ਲੱਭਣ ਦੀ ਬਜ਼ਾਏ ਰੁਜ਼ਗਾਰਦਾਤਾ ਬਨਣ ਵੱਲ ਬਦਲ ਰਹੇ ਹਨ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵਿਦਿਆਰਥੀਆਂ ਨੂੰ ਨਵੇਂ ਸਟਾਰਟਅਪ ਅਤੇ ਇੰਟਰਪ੍ਰੀਨਿਓਰਸ਼ਿਪ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ‘ਉਦਮਿਤਾ ਹਫ਼ਤਾ’ ਮਨਾਇਆ ਗਿਆ।
ਇਸ ਪ੍ਰੋਗਰਾਮ ਦੇ ਉਦਘਾਟਨੀ ਸ਼ੈਸ਼ਨ ਵਿੱਚ ਨਾਬਾਰਡ ਦੇ ਏ.ਜੀ.ਐਮ ਵਿਕਾਸ ਮਿਤਲ ਨੇ ਨਾਬਾਰਡ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਉਭਰਦੇ ਉਦਮੀਆਂ ਨੂੰ ਸਹਿਯੋਗ ਅਤੇ ਸਬਸਿਡੀਆਂ ਦਿੰਦੀ ਹੈ।ਦੂਜੇ ਦਿਨ ਲੀਡ ਬੈਂਕ ਦੇ ਅਧਿਕਾਰੀ ਆਰ.ਡੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਬੈਂਕ ਫਾਇਨਾਂਸ ਲਈ ਜ਼ਰੂਰੀ ਦਸਤਾਵੇਜ਼ਾਂ ਅਤੇ ਹੋਰ ਸਾਰੀਆਂ ਸਹਾਇਕ ਲੋੜਾਂ ਬਾਰੇ ਦਸਿਆ।ਉਹਨਾਂ ਨੇ ਉਦਮੀਆਂ ਲਈ ਬੈਕਾਂ ਦੀਆਂ ਵੱਖ ਵੱਖ ਸਬਸਿਡੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਬੈਕਾਂ ਦੇ ਇਤਿਹਾਸ ਅਤੇ ਉਦੇਸ਼ ਤੋਂ ਸ਼ੁਰੂ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਟੈਂਡ ਅੱਪ ਇੰਡੀਆ ਅਤੇ ਪ੍ਰਧਾਨ ਮੰਤਰੀ ਇੰਪਲਾਈਮੈਂਟ ਜ਼ਨਰੇਸ਼ਨ ਪ੍ਰੋਗਰਾਮ ਤਹਿਤ ਉਪਲਬਧ ਸਬਸਿਡੀਆਂ ਬਾਰੇ ਚਾਨਣਾ ਪਾਇਆ।
ਉੱਦਮਿਤਾ ਹਫ਼ਤੇ ਦੇ ਤੀਜੇ ਦਿਨ ਚਾਰਟਰਡ ਅਕਾਉਟੈਂਟ ਅਮਿਤ ਬਾਂਸਲ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਦੱਸਿਆ ਅਸਫ਼ਲਤਾ ਵੀ ਉਦਮਿਤਾ ਦਾ ਇਕ ਹਿਸਾ ਹੈ।ਅਖੀਰ ਵਿਚ ਉਨਾਂ ਨੇ ਜੀ.ਐਸ.ਟੀ ਦੇ ਲਾਭ ਅਤੇ ਹਾਨੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉੱਦਮਿਤਾ ਹਫ਼ਤੇ ਦੇ ਚੌਥੇ ਦਿਨ ਆਈ.ਡੀ.8 ਦੇ ਵੈਂਚਰ (ਉਦਮ) ਨਿਵੇਸ਼ਕ ਅਮਿਤ ਮਿਸ਼ਰਾ ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।ਉਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਪ੍ਰਕਾਸ਼ਿਤ ਰਿਪੋਰਟਾਂ ਦੱਸਦੀਆਂ ਹਨ ਕਿ ਬਠਿੰਡਾ ਵਰਗੇ ਟੀਅਰ-3 ਸ਼ਹਿਰਾਂ ਦੇ ਵਿਦਿਆਰਥੀ ਟੀਅਰ-1 ਅਤੇ ਟੀਅਰ 2 ਸ਼ਹਿਰਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਰੁਜ਼ਗਾਰ ਪੈਦਾ ਕਰਨ, ਇਨੋਵੇਸ਼ਨਾਂ ਅਤੇ ਨਵੇਂ ਵਿਚਾਰ ਬਣਾਉਣ ਵਿਚ ਬਹੁਤਾ ਪਿਛੇ ਨਹੀਂ ਹਨ।
ਪ੍ਰੋਗਰਾਮ ਦੇ ਆਖਰੀ ਦਿਨ ਪਿਚਅਪ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਵਲੋਂ 5 ਬਿਜਨਿਸ ਯੋਜਨਾਵਾਂ ਪੇਸ਼ ਕੀਤੀਆਂ ਗਈਆਂ।ਇਸ ਸ਼ੈਸ਼ਨ ਵਿੱਚ ਅਮਿਤ ਮਿਸ਼ਰਾ ਨੇ ਸਲਾਹਕਾਰ ਵਜੋਂ ਬਿਜਨਿਸ ਪਲਾਨ ਨੂੰ ਪਿਚਅੱਪ ਕਰਨ ਅਤੇ ਛੋਟੇ ਪੈਮਾਨੇ ਦੇ ਕਾਰੋਬਾਰ ਸ਼ੁਰੂ ਕਰਨ ਬਾਰੇ ਸੁਝਾਅ ਦਿੱਤੇ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਇੰਡਸਟਰੀ ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਵੱਲੋਂ ਉਦਮਿਤਾ ਅਨੁਕੂਲ ਮਾਹੌਲ ਬਣਾਉਣ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media