ਬਠਿੰਡਾ ਫ਼ਰਦ ਕੇਂਦਰ ਵਿਖੇ ਬਿਨਾਂ ਨਕਦੀ ਟਰਾਂਜ਼ੈਕਸ਼ਨ ਸ਼ੁਰੂ
ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਤਹਿਸੀਲ ਦਾ ਫ਼ਰਦ ਕੇਂਦਰ ਨਕਦੀ ਰਹਿਤ ਤਰੀਕੇ ਨਾਲ
ਕਿਸਾਨਾਂ ਨੂੰ ਉਨਾਂ ਦੀਆਂ ਜ਼ਮੀਨਾਂ ਦੀਆਂ ਫ਼ਰਦਾਂ ਅੱਜ ਤੋਂ ਦੇ ਰਿਹਾ ਹੈ। ਇਥੇ ਕਿਸਾਨ ਆਪਣੇ ਡੈਬਿਟ/ਕਰੈਡਿਟ ਕਾਰਡ ਨਾਲ ਜਾਂ ਆਪਣੇ ਹੱਥ ਦੇ ਅੰਗੂਠੇ ਨਾਲ ਹੀ ਬਣਦੀ ਫ਼ੀਸ ਦੀ ਅਦਾਇਗੀ ਕਰਕੇ ਆਪਣੀ ਫ਼ਰਦ ਪ੍ਰਾਪਤ ਕਰ ਰਹੇ ਹਨ।ਇਸ ਸੇਵਾ ਨੂੰ ਫ਼ਰਦ ਕੇਂਦਰ ਬਠਿੰਡਾ ਵਿਖੇ ਸ਼ੁਰੂ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਬਠਿੰਡਾ ਫ਼ਰਦ ਕੇਂਦਰ ਨੂੰ ਪੂਰੇ ਤਰੀਕੇ ਨਾਲ ਨਕਦੀ ਰਹਿਤ ਬਣਾ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਕਿਸਾਨ ਦੁਆਰਾ ਆਪਣੇ ਡੈਬਿਟ/ਕਰੈਡਿਟ ਕਾਰਡ ਰਾਹੀਂ ਹੀ ਵੀ ਅਦਾਇਗੀ ਕੀਤੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਕਿਹਾ ਕਿ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਭੀਮ ਮੋਬਾਇਲ ਐਪਲੀਕੇਸ਼ਨ ਰਾਹੀਂ ਵੀਂ ਬਿਨੈ ਕਰਤਾ ਨੂੰ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਫ਼ਰਦ ਕੇਂਦਰ ਵਿਖੇ ਆਉਣ ਵਾਲੇ ਕਿਸਾਨ/ ਲੋਕ ਇਹ ਯਕੀਨੀ ਬਣਾਉਣ ਕਿ ਉਨਾਂ ਦਾ ਬੈਂਕ ਖਾਤਾ ਉਨਾਂ ਦੇ ਆਧਾਰ ਕਾਰਡ ਅਤੇ ਰਜਿਸਟਰਡ ਫੋਨ ਨੰਬਰ ਨਾਲ ਜੁੜਿਆ ਹੋਇਆ ਹੈ।ਫ਼ਰਦ ਕੇਂਦਰ ਵਿਖੇ ਬਿਨੈ ਕਰਤਾ ਆਪਣਾ ਆਧਾਰ ਕਾਰਡ ਲੈ ਕੇ ਜਾਵੇ। ਉਸ ਦੇ ਅੰਗੂਠੇ ਦਾ ਨਿਸ਼ਾਨ ਭੀਮ ਐਪਲੀਕੇਸ਼ਨ ਰਾਹੀਂ ਲਿਆ ਜਾਂਦਾ ਹੈ ਅਤੇ ਬਣਦੀ ਫ਼ੀਸ ਲਈ ਜਾਂਦੀ ਹੈ। ਟਰਾਂਜ਼ੈਕਸ਼ਨ ਖ਼ਤਮ ਹੋਣ ਉਪਰੰਤ ਬਿਨੈ ਕਰਤਾ ਨੂੰ ਪੂਰੀ ਜਾਣਕਾਰੀ ਦਾ ਪਿ੍ਰੰਟ ਵੀ ਦਿੱਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਬਠਿੰਡਾ ਤਹਿਸੀਲ ਤੋਂ ਬਾਅਦ ਇਹ ਸਹੂਲਤ ਜ਼ਿਲੇ ਭਰ ਦੇ ਫ਼ਰਦ ਕੇਂਦਰਾਂ ਅਤੇ ਹੋਰ ਜਨਤਕ ਅਦਾਰਿਆਂ ’ਚ ਵੀ ਮੁਹੱਈਆ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਇਸ ਸੁਵਿਧਾ ਦਾ ਮੁੱਖ ਉਦੇਸ਼ ਲੋਕਾਂ ਨੂੰ ਨਕਦੀ ਰਹਿਤ ਤਰੀਕਿਆਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਸਰਕਾਰ ਦੁਆਰਾ ਚਲਾਏ ਗਏ ਡਿਜੀਟਲ ਅਦਾਇਗੀ ਮੁਹਿੰਮ ਸਾਰਥਕ ਕੀਤਾ ਜਾ ਸਕੇ।ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਨਕਦੀ ਲੈ ਕੇ ਚੱਲਣ ਦੀ ਲੋੜ ਨਹੀਂ ਪਵੇਗੀ ਬਲਕਿ ਫ਼ਰਦ ਕੇਂਦਰ ਵਿਖੇ ਕੰਮ ਵੀ ਛੇਤੀ ਅਤੇ ਸਮੇਂ ਸਿਰ ਹੋਵੇਗਾ।ਪਿੰਡ ਬਲੂਆਣਾ ਦੇ ਨੌਜਵਾਨ ਕਿਸਾਨ ਸੁਖਮਿੰਦਰ ਸਿੰਘ ਨੇ ਅੱਜ ਜ਼ਿਲੇ ਭਰ ’ਚੋਂ ਪਹਿਲੀ ਨਕਦੀ ਰਹਿਤ ਟਰਾਂਜ਼ੈਕਸ਼ਨ ਕਰਦਿਆਂ ਆਪਣੀ ਜ਼ਮੀਨ ਦੀ ਫ਼ਰਦਾਂ ਦੀ ਕਾਪੀ ਲਈ।ਉਨਾਂ ਦੱਸਿਆ ਕਿ ਇਸ ਸੁਵਿਧਾ ਤਹਿਤ ਬਹੁਤ ਹੀ ਘੱਟ ਸਮਾਂ ਲੱਗਿਆ ਅਤੇ ਪੈਸੇ ਸਿੱਧਾ ਉਨਾਂ ਦੇ ਬੈਂਕ ਖਾਤੇ ’ਚੋਂ ਕੱਟੇ ਗਏ।
ਇਸ ਮੌਕੇ ਉਨਾਂ ਨਾਲ ਬਠਿੰਡਾ ਫ਼ਰਦ ਕੇਂਦਰ ਦੇ ਇੰਚਾਰਜ ਸ਼੍ਰੀਮਤੀ ਸੰਧਿਆ, ਡੀ.ਐਸ.ਐਮ ਲਵਨੀਤ ਬਾਂਸਲ, ਐਚ.ਡੀ.ਐਫ.ਸੀ ਬੈਂਕ ਦੇ ਕਲਸਟਰ ਹੈਡ ਮਨੀਸ਼ ਸ਼ਰਮਾ, ਬਰਾਂਚ ਮੈਨੇਜਰ ਸਚਿਨ ਗਰਗ, ਰੋਮਿਤ ਧਮੀਜਾ ਅਤੇ ਨਿਸ਼ਾਂਤ ਗੁਪਤਾ ਵੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media