Monday, July 6, 2026

ਐਨ.ਜੀ.ਓ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਕੱਨਿਆ ਸਮਰਿੱਧੀ ਸਕੀਮ ਤਹਿਤ ਖਾਤੇ 100 ਖੋਲੇ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਅਤੇ ਉਪ ਮੰਡਲ ਮੈਜਿਸਟਰੇਟ PPN1410201708ਬਠਿੰਡਾ, ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਚਲ ਰਹੀ ਸਕੀਮ ਸੁਕਨੀਆ ਸਮਰਿੱਧੀ ਖਾਤਾ ਯੋਜਨਾ ਤਹਿਤ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ ਵੱਖ ਐਨ.ਜੀ.ਓਜ਼ ਤੇ ਦਾਨੀ ਸਜਨਾਂ ਨਾਲ ਮੀਟਿੰਗ ਸਰਕਟ ਹਾਉਸ ਵਿਖੇ ਰੱਖੀ ਗਈ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲਾਕਰਾ ਸਨ।ਸਕੀਮ ਸੁਕਨੀਆ ਸਮਰਿੱਧੀ ਖਾਤਾ ਯੋਜਨਾਂ ਤਹਿਤ ਹੁਣ ਤੱਕ 100 ਬੱਚੀਆਂ ਦੇ ਬੈਂਕ ਖਾਤੇ ਖੋਲੇ ਜਾ ਚੁੱਕੇ ਹਨ ਅਤੇ ਭਵਿਖ ਵਿਚ ਵੀ ਇਹ ਸਕੀਮ ਚਲਦੀ ਰਹੇਗੀ।ਇਸ ਸਕੀਮ ਦਾ ਲਾਭ ਸਲਮ ਏਰੀਆ ਵਿਚ ਰਹਿ ਰਹੇ ਗਰੀਬ ਬੱਚੀਆ ਨੂੰ ਦਿੱਤਾ ਗਿਆ। ਇਸ ਸਕੀਮ ਤਹਿਤ ਬਚੀਆਂ ਦੇ ਖਾਤੇ ਵਿਚ ਵੱਖ-ਵੱਖ ਐਨ.ਜੀ.ਓਜ਼ ਅਤੇ ਦਾਨੀ ਸਜਨਾਂ ਵਲੋ 1000 ਰੁਪਏ ਸਾਲਾਨਾ ਜਮਾਂ ਕਰਵਾਇਆ ਜਾਂਦਾ ਹੈ।100 ਬੱਚੀਆਂ ਦੇ ਬੈਂਕ ਖਾਤੇ ਖੁਲਣ ਦੀ ਖੁਸ਼ੀ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਡੀ.ਐਮ ਵਲੋ ਕੇਕ ਵੀ ਕੱਟਿਆ ਗਿਆ ਅਤੇ ਬੱਚੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੈਂਕ ਖਾਤੇ ਦੀਆਂ ਕਾਪੀਆਂ ਵੰਡੀਆਂ, ਜਦਕਿ ਦਾਨੀ ਸਜਨਾਂ ਨੂੰ ਇਸ ਸਕੀਮ ਤਹਿਤ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰਾਂ ਦਾ ਦਾਨ ਕਰਨ ਨਾਲ ਨਾ ਸਿਰਫ਼ ਨਾ ਸਿਰਫ਼ ਕਿਸੀ ਬੱਚੀ ਦੀ ਜਿੰਦਗੀ ਸਵਰਦੀ ਹੈ ਬਲਕਿ ਦਾਨੀ ਸੱਜਣ ਨੂੰ ਵੀ ਸਕੁਨ ਮਿਲਦਾ ਹੈ।ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ, ਜ਼ਿਲਾ ਬਾਲ ਸੁਰੱਖਿਆ ਦਾ ਸਟਾਫ਼, ਵੱਖ ਵੱਖ ਐਨ.ਜੀ.ਓਜ਼  ਅਤੇ ਬੱਚੀਆਂ ਅਤੇ ਉਨਾਂ ਦੇ ਮਾਤਾ-ਪਿਤਾ ਵੀ ਸ਼ਾਮਲ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply