Tuesday, June 9, 2026

ਖਾਲਸਾ ਅਕੈਡਮੀ ਨੇ ਸੀ.ਬੀ.ਐਸ.ਈ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਮਾਰੀਆਂ ਮੱਲਾਂ

ਅੰਡਰ-17 ਲੜਕੀਆਂ ਦੀ ਟੀਮ ਪਹਿਲੇ ਸਥਾਨ `ਤੇ, ਨੈਸ਼ਨਲ ਲਈ ਵੀ ਚੁਣੀ ਗਈ

PPN1710201722ਚੌਂਕ ਮਹਿਤਾ, 17 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਨੇ ਸੀ.ਬੀ.ਐਸ.ਈ. ਦਿੱਲੀ ਵੱਲੋਂ 9 ਅਕਤੂਬਰ ਤੋਂ 15 ਅਕਤੂਬਰ 2017 ਤੱਕ ਸੋਮ ਕੋਨਵੈਂਟ ਗੁਰੂਕੁੱਲ ਸਕੂਲ ਕੁਰੂਕੁਸ਼ੇਤਰ ਵਿਖੇ ਕਰਵਾਏ ਗਏ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਸਾਡੇ ਮਾਣਯੋਗ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੰਡਰ-17 ਵਰਗ ਦੀ ਲੜਕੀਆਂ ਦੀ ਹਾਕੀ ਟੀਮ ਨੇ ਭਾਗ ਲਿਆ।ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਆਦਿ ਰਾਜਾਂ ਦੇ ਵੱਖ-ਵੱਖ ਸਕੂਲਾਂ ਦੀਆਂ 60 ਟੀਮਾਂ ਨੇ ਭਾਗ ਲਿਆ, ਜਿਸ ਵਿਚੋਂ ਅੰਡਰ-17 ਵਰਗ ਲੜਕੀਆਂ ਦੀਆਂ 24 ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਦਾ ਪਹਿਲਾ ਮੈਚ ਖਾਲਸਾ ਅਕੈਡਮੀ ਅਤੇ ਪਾਣੀਪਤ ਦੀ ਟੀਮ ਵਿਚਾਲੇ ਹੋਇਆ ਅਤੇ ਖਾਲਸਾ ਅਕੈਡਮੀ ਦੀ ਟੀਮ ਨੇ 5-0 ਨਾਲ ਮੈਚ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ।ਇਸ ਉਪਰੰਤ ਸੈਮੀਫਾਈਨਲ ਖਾਲਸਾ ਅਕੈਡਮੀ ਅਤੇ ਰਾਜਸਥਾਨ ਦੀ ਟੀਮ ਵਿਚਾਲੇ ਹੋਇਆ ਅਤੇ ਖਾਲਸਾ ਅਕੈਡਮੀ ਨੇ 4-0 ਨਾਲ ਮੈਚ ਜਿੱਤਿਆ।ਟੂਰਨਾਮੈਂਟ ਦਾ ਫਾਈਨਲ ਖਾਲਸਾ ਅਕੈਡਮੀ ਅਤੇ ਸੰਤਨਗਰ ਸਿਰਸਾ ਦੀ ਟੀਮ ਵਿਚਾਲੇ ਹੋਇਆ ਅਤੇ ਦੋਨੋ ਟੀਮਾਂ ਦੌਰਾਨ ਫਸਵਾਂ ਮੁਕਾਬਲਾ ਰਿਹਾ ਅਤੇ ਅਖੀਰ ਖਾਲਸਾ ਅਕੈਡਮੀ ਦੀ ਟੀਮ ਨੇ 3-2 ਨਾਲ ਇਹ ਮੈਚ ਜਿੱਤ ਕੇ ਪਹਿਲਾ ਸਥਾਨ ਖਾਲਸਾ ਅਕੈਡਮੀ ਦੇ ਨਾਂ ਕੀਤਾ।ਇਸ ਮੈਚ ਵਿੱਚ ਪਰਵਿੰਦਰ ਕੌਰ ਨੂੰ ਬੈਸਟ ਗੋਲ ਕੀਪਰ, ਗੁਰਲੀਨ ਕੌਰ ਨੂੰ ਬੈਸਟ ਫਾਰਵਾਡਰ ਦਾ ਖਿਤਾਬ ਮਿਲਿਆ ਅਤੇ ਸੰਦੀਪ ਕੌਰ, ਰਮਨਦੀਪ ਕੌਰ, ਗੁਰਲੀਨ ਕੌਰ, ਕਿਰਨਬੀਰ ਕੌਰ, ਨਿਰਮਲ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਹਰਲੀਨ ਕੌਰ, ਪਵਨਪ੍ਰੀਤ ਕੌਰ, ਜਤਿੰਦਰ ਕੌਰ, ਰਜਨੀਤ ਕੌਰ, ਜਸਲੀਨ ਕੌਰ, ਰਵਨੀਤ ਕੌਰ, ਮਹਿਕਪ੍ਰੀਤ ਕੌਰ, ਪ੍ਰਨੀਤ ਕੌਰ, ਗੁਰਵਿੰਦਰ ਕੌਰ ਅਤੇ ਸਿਮਰਨਜੀਤ ਕੌਰ ਨੇ ਵੀ ਕਰੜੀ ਮਿਹਨਤ ਸਦਕਾ ਇਹ ਸ਼ਾਨਦਾਰ ਜਿੱਤ ਖਾਲਸਾ ਅਕੈਡਮੀ ਦੇ ਨਾਂ ਕੀਤੀ ਅਤੇ ਟੀਮ ਸੀ.ਬੀ.ਐਸ.ਈ ਨੈਸ਼ਨਲ ਲਈ ਚੁਣੀ ਗਈ ਹੈ ਅਤੇ ਪਾਣੀਪਤ ਵਿਖੇ 5 ਤੋਂ 10 ਨਵੰਬਰ ਤੱਕ ਸੀ.ਬੀ.ਐਸ.ਈ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਲਈ ਖੇਡਣ ਜਾ ਰਹੀ ਹੈ।
ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਕੋਚ ਬਲਜਿੰਦਰ ਸਿੰਘ ਰੰਧਾਵਾ, ਕੋਚ ਹਰਭਜਨ ਸਿੰਘ ਰੰਧਾਵਾ ਅਤੇੇ ਸਮੂਹ ਸਟਾਫ ਨੇ ਖਿਡਾਰਨਾਂ ਨੂੰ ਵਧਾਈ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply