Tuesday, May 14, 2024

ਖ਼ਾਲਸਾ ਕਾਲਜ ਵਿਚ ਪੰਜ ਰੋਜ਼ਾ ਅੰਤਰ-ਕਾਲਜ ਦੀਵਾਲੀ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸੰਪੰਨ

PPN1710201720 ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅੱਜ ਸਥਾਨਕ ਖਾਲਸਾ ਕਾਲਜ ਵਿਖੇ ਪਿਛਲੇ ਪੰਜ ਦਿਨਾਂ ਤੋਂ ਚਲ ਰਿਹਾ ‘ਦੀਵਾਲੀ ਇੰਟਰ ਕਾਲਜ ਟੂਰਨਾਮੈਂਟ’ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ, ਜਿਸ ਵਿਚ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੀਆਂ 10 ਖਾਲਸਾ ਸੰਸਥਾਵਾਂ ਦੇ ਲਗਭਗ 450 ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਟੂਰਨਾਮੈਂਟ ਵਿਚ ਕ੍ਰਿਕਟ, ਵਾਲੀਵਾਲ, ਰੱਸਾਕਸੀ ਅਤੇ ਐਥਲੈਟਿਕਸ ਆਦਿ ਦੇ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ ਦਾ ਆਯੋਜਿਨ ਵਿਦਿਆਰਥੀਆਂ ਨੂੰ ਇੱਕ ਦੂਸਰੇ ਦੇ ਨਜਦੀਕ ਲਿਆਉਣ ਅਤੇ ਆਪਸੀ ਸਾਂਝ ਅਤੇ ਮਿਲਵਰਤਣ ਪੈਦਾ ਕਰਨ ਦੇ ਮੁੱਖ ਉਦੇਸ਼ ਨਾਲ ਕੀਤਾ ਗਿਆ।
ਇਸ ਸਮਾਰੋਹ ਦੌਰਾਨ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਕਰ ਕਮਲਾਂ ਨਾਲ ਇਨਾਮ ਤਕਸੀਮ ਕੀਤੇ।ਉਨ੍ਹਾਂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਖੇਡ ਮੁਕਾਬਲੇ ਹੋਣਾ ਅਤਿ ਜ਼ਰੂਰੀ ਹੈ।ਉਨ੍ਹਾਂ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਟਰੈਕ-ਸੂਟ ਵੀ ਵੰਡੇ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਨਿਘਾ ਸੁਆਗਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਅੱਜ ਦੇ ਦੌਰ ਵਿਚ ਖੇਡਾਂ ਦੀ ਘੱਟਦੀ ਰੁੱਚੀ ਵਿਦਿਆਰਥੀਆਂ ਵਿਚ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀ ਹੈ।
PPN1710201721ਇਸ ਮੌਕੇ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਦਲਜੀਤ ਸਿੰਘ ਨੇ ਬਾਹਰੋਂ ਆਏ ਵੱਖ ਵੱਖ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੈਬਰ ਸਾਹਿਬਾਨ ਅਤੇ ਟੂਰਨਾਮੈਂਟ ਵਿਚ ਸ਼ਾਮਿਲ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਖਾਲਸਾ ਕਾਲਜ ਵਲੋਂ ਇਹ ਟੂਰਨਾਮੈਂਟ ਦਾ ਆਯੋਜਿਨ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ ਕੁੱਝ ਸਮੇਂ ਤੋਂ ਸ਼ੁਰੂ ਕਰਕੇ ਇਕ ਨਵੀਂ ਰਿਵਾਇਤ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਹੇਠ ਚਲ ਰਹੀਆਂ ਸਮੂਹ ਸੰਸਥਾਵਾਂ ਵੱਧ ਚੜ ਕੇ ਹਿੱਸਾ ਲੈ ਕੇ ਇਸ ਨੂੰ ਸਫਲ ਬਣਾ ਰਹੀਆਂ ਹਨ।
ਇਸ ਟੂਰਨਾਮੈਂਟ ਵਿਚ ਲੜਕੀਆਂ ਦੇ ਖੇਡ ਮੁਕਾਬਲਿਆਂ ਅਧੀਨ ਬੈਡਮਿੰਟਨ ਵਿਚੋਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ ਅਤੇ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਅਤੇ ਖ਼ਾਲਸਾ ਕਾਲਜ ਆਫ ਫਾਰਮੇਸੀ ਦੀਆਂ ਟੀਮਾਂ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।   ਲੜਕਿਆਂ ਦੇ ਖੇਡ ਮੁਕਾਬਲਿਆਂ ਅਧੀਨ ਕ੍ਰਿਕਟ ਟੂਰਨਾਮੈਂਟ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਅਤੇ ਖ਼ਾਲਸਾ ਕਾਲਜ ਮੋਹਾਲੀ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਮੁਕਾਬਲਿਆਂ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਨੇ ਜੇਤੂ ਰਹਿ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਖ਼ਾਲਸਾ ਕਾਲਜ ਮੁਹਾਲੀ ਅਤੇ ਖ਼ਾਲਸਾ ਕਾਲਜ, ਚਵਿੰਡਾ ਦੇਵੀ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਰੱਸਾਕਸੀ ਮੁਕਾਬਲਿਆਂ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ ਜਦੋਂ ਕਿ ਖ਼ਾਲਸਾ ਕਾਲਜ, ਚਵਿੰਡਾ ਦੇਵੀ ਅਤੇ ਖ਼ਾਲਸਾ ਕਾਲਜ ਆਫ ਫਾਰਮੇਸੀ ਦੀਆਂ ਟੀਮਾਂ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਵਿਚ ਪੰਜ-ਪੰਜ ਈਵੇਂਟਸ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ 250 ਮੁੰਡੇ ਕੁੜੀਆਂ ਨੇ ਭਾਗ ਲਿਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਖ਼ਾਲਸਾ ਕਾਲਜ ਦੀਆਂ ਹੋਰ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਹਰਭਜਨ ਸਿੰਘ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਕਾਲਜ ਦੇ ਡੀਨ ਅਕਾਦਮਿਕ ਪ੍ਰੋ ਸੁਖਮੀਨ ਬੇਦੀ, ਓ.ਐਸ.ਡੀ ਮੈਡਮ ਨਵਨੀਨ ਬਾਵਾ, ਡਾ. ਜੇ.ਐਸ ਅਰੋੜਾ, ਪ੍ਰੋ. ਜਸੀਜਤ ਕੌਰ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਸਵਰਾਜ ਕੌਰ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਸਤਨਾਮ ਸਿੰਘ, ਡਾ. ਚਰਨਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ, ਕਾਮਰਸ ਵਿਭਾਗ ਤੋਂ ਡਾ. ਅਵਤਾਰ ਸਿੰਘ, ਕੋਚ ਰਣਜੀਤ ਸਿੰਘ ਆਦਿ ਹਾਜ਼ਰ ਸਨ ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply