ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਪਿਛਲੇ ਦਿਨੀ ਬਿਜਲੀ ਬੋਰਡ ਅਹਿਮਦਗੜ ਵਿਖੇ ਜੇ.ਈ ਗੁਰਮੁੱਖ ਸਿੰਘ ਨੂੰ ਉਸ ਸਮੇਂ ਗਹਿਰਾ ਸਦਾ ਪੁਜਾ ਜਦੋਂ ਉਨਾਂ ਦੇ ਪਿਤਾ
ਹਰਦੇਵ ਸਿੰਘ ਉਚੀ ਦੌਦ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਜੇ.ਈ ਗੁਰਮੁੱਖ ਦੇ ਪਿਤਾ ਹਰਦੇਵ ਸਿੰਘ ਦੇ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਉੱਚੀ ਦੌਧ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਿਹਰ 1 ਵਜੇ 27 ਤਰੀਕ ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ।ਇਸ ਮੌਕੇ ਐਕਸੀਅਨ ਅਮਨਦੀਪ ਸਿੰਘ ਖੰਗੂੜਾ, ਐਸ.ਡੀ.ਓ ਸੁਖਵੀਰ ਸਿੰਘ, ਐਸ.ਡੀ.ਓ ਸੁਖਜੀਤ ਸਿੰਘ, ਐਸ.ਡੀ.ਓ ਭੁਪਿੰਦਰ ਸਿੰਘ, ਜੇ.ਈ ਗੁਰਮੁਖ ਸਿੰਘ ਖੇੜਾ, ਜੇ.ਈ ਰਾਜੇਸ਼ ਕੁਮਾਰ, ਜੇ.ਈ ਮਨਜੀਤ ਸਿੰਘ, ਗੁਰਦੀਪ ਕੁਲਾੜ, ਗੁਰਪ੍ਰੀਤ ਸਿੰਘ ਪੰਧੇਰ, ਗੁਰਸ਼ਰਨ ਸਿੰਘ ਪੰਧੇਰ ਨੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਖਾਲਸਾ ਯੂਨੀਵਰਸਿਟੀ ਅਤੇ ਟਾਸਾ ਗਲੋਬਲ ਐਜੂਕੇਸ਼ਨ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਅਤੇ ਅੰਤਰਰਾਸ਼ਟਰੀ ਸੰਸਥਾ ਟਾਸਾ ਗਲੋਬਲ ਐਜੂਕੇਸ਼ਨ …
Punjab Post Daily Online Newspaper & Print Media