ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਅੱਖਾਂ ਦਾ
ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਉਸਮਾਨ ਸਿੱਦੀਕੀ, ਕੈਂਪ ਕੋਆਰਡੀਨੇਟਰ ਡਾ.ਮੁਹੰਮਦ ਸ਼ਬੀਰ ਤੇ ਕੈਂਪ ਇੰਚਾਰਜ਼ ਅਮਜ਼ਦ ਅਲੀ ਨੇ ਦੱਸਿਆ ਕਿ ਉਕਤ ਕੈਂਪ ‘ਚ ਡਾ. ਬਲਬੀਰ ਸਿੰਘ ਪਟਿਆਲਾ, ਡਾ. ਰਾਕੇਸ਼ ਅਰੋੜਾ ਮਾਲੇਰਕੋਟਲਾ, ਡਾ. ਨਿਧੀ ਅੱਗਰਵਾਲ ਪਟਿਆਲਾ ਤੇ ਡਾ. ਆਸ਼ਾ ਪ੍ਰਿਤਪਾਲ ਕੌਰ ਪਟਿਆਲਾ ਅਪਣੀ ਟੀਮ ਸਮੇਤ ਕੈਂਪ ‘ਚ ਪਹੁੰਚੇ ਮਰੀਜ਼ਾਂ ਦਾ ਚੈਕਅੱਪ ਤੇ ਆਪ੍ਰੇਸ਼ਨ ਕਰਨਗੇ।ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੋਰਾਨ ਲੋੜਵੰਦ ਰੋਗੀਆਂ ਦੀਆਂ ਅੱਖਾਂ ‘ਚ ਵਧੀਆ ਕੁਆਲਟੀ ਦੇ ਲੈਂਜ਼, ਹੈਪਆਟਾਇਟਸ ਬੀ, ਹੈਪਆਟਾਇਟਸ ਸੀ, ਐਚ.ਆਈ.ਵੀ (ਏਡਜ਼) ਅਤੇ ਟੀ.ਬੀ ਦੇ ਟੈਸਟ ਮੁਫਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਬੋਲੇ (ਘੱਟ ਸੁਣਨ ਵਾਲੇ) ਮਰੀਜ਼ਾਂ ਨੂੰ ਸੁਨਣ ਵਾਲੀਆਂ ਮਸ਼ੀਨਾਂ ਵੀ ਮੁਫਤ ਦਿੱਤੀਆਂ ਜਾਣਗੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media