Wednesday, September 30, 2026

ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ 29 ਅਕਤੂਬਰ ਨੂੰ

ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਅੱਖਾਂ ਦਾ Beautiful big blue eyesਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਉਸਮਾਨ ਸਿੱਦੀਕੀ, ਕੈਂਪ ਕੋਆਰਡੀਨੇਟਰ ਡਾ.ਮੁਹੰਮਦ ਸ਼ਬੀਰ ਤੇ ਕੈਂਪ ਇੰਚਾਰਜ਼ ਅਮਜ਼ਦ ਅਲੀ ਨੇ ਦੱਸਿਆ ਕਿ ਉਕਤ ਕੈਂਪ ‘ਚ ਡਾ. ਬਲਬੀਰ ਸਿੰਘ ਪਟਿਆਲਾ, ਡਾ. ਰਾਕੇਸ਼ ਅਰੋੜਾ ਮਾਲੇਰਕੋਟਲਾ, ਡਾ. ਨਿਧੀ ਅੱਗਰਵਾਲ ਪਟਿਆਲਾ ਤੇ ਡਾ. ਆਸ਼ਾ ਪ੍ਰਿਤਪਾਲ ਕੌਰ ਪਟਿਆਲਾ ਅਪਣੀ ਟੀਮ ਸਮੇਤ ਕੈਂਪ ‘ਚ ਪਹੁੰਚੇ ਮਰੀਜ਼ਾਂ ਦਾ ਚੈਕਅੱਪ ਤੇ ਆਪ੍ਰੇਸ਼ਨ ਕਰਨਗੇ।ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੋਰਾਨ ਲੋੜਵੰਦ ਰੋਗੀਆਂ ਦੀਆਂ ਅੱਖਾਂ ‘ਚ ਵਧੀਆ ਕੁਆਲਟੀ ਦੇ ਲੈਂਜ਼, ਹੈਪਆਟਾਇਟਸ ਬੀ, ਹੈਪਆਟਾਇਟਸ ਸੀ, ਐਚ.ਆਈ.ਵੀ (ਏਡਜ਼) ਅਤੇ ਟੀ.ਬੀ ਦੇ ਟੈਸਟ ਮੁਫਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਬੋਲੇ (ਘੱਟ ਸੁਣਨ ਵਾਲੇ) ਮਰੀਜ਼ਾਂ ਨੂੰ ਸੁਨਣ ਵਾਲੀਆਂ ਮਸ਼ੀਨਾਂ ਵੀ ਮੁਫਤ ਦਿੱਤੀਆਂ ਜਾਣਗੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply