ਸੰਦੌੜ, 24 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਅਗੰਮਗੜ ਸਾਹਿਬ ਪਿੰਡ ਫ਼ਤਹਿਪੁਰ ਕੋਠੀ ਵਿਖੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਸਲਾਨਾ ਮਹਾਨ ਗੁਰਮਤ ਸਮਾਗਮ ਆਯੋਜਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਉਪਰੰਤ ਸੁੰਦਰ ਦੀਵਾਨ ਸਜਾਏ ਗਏ।ਜਿਸ ਵਿੱਚ ਰਾਗੀਆਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ, ਕਥਾਵਾਚਕਾਂ ਅਤੇ ਸਿੱਖ ਪੰਥ ਦੀਆਂ ਧਾਰਮਿਕ, ਰਾਜਨੀਤਿਕ, ਨਿਹੰਗ ਸਿੰਘ ਸੰਪਰਦਾਵਾਂ, ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਹਾਜਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਗੁ. ਅਗੰਮਗੜ ਸਾਹਿਬ ਨਿਹੰਗ ਸਿੰਘਾਂ ਸੰਪਰਦਾ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਭੁਪਿੰਦਰ ਸਿੰਘ ਅਣਖੀ ਨੇ ਨਿਭਾਈ।
ਸਮਾਗਮ `ਚ ਸੰਤ ਬਾਬਾ ਬਲਵੀਰ ਸਿੰਘ ਰੱਬ ਜਿਆਣ ਵਾਲੇ, ਸੰਤ ਬਾਬਾ ਹਰਮੀਤ ਸਿੰਘ ਬਣਾ ਸਾਹਿਬ ਵਾਲੇ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਚਾਰਕ, ਪ੍ਰਸਿੱਧ ਢਾਡੀ ਜਥਾ ਜਥੇਦਾਰ ਭਾਈ ਸੁਖਨਿਰੰਜਨ ਸਿੰਘ ਸੁਮਨ, ਪੰਥਕ ਕਵੀਸ਼ਰ ਜਥੇਦਾਰ ਭਾਈ ਤਰਲੋਚਨ ਸਿੰਘ ਦੋਲੀਕੇ ਅਤੇ ਜਥੇਦਾਰ ਭਾਈ ਰੌਸ਼ਨ ਸਿੰਘ ਖ਼ਾਲਸਾ, ਨਾਮਵਰ ਕੀਰਤਨੀਏ ਜੱਥੇ ਭਾਈ ਬਹੁਲਿਵਲੀਨ ਸਿੰਘ ਅਕਾਲੀ ਨਿਹੰਗ, ਰਾਗੀ ਭਾਈ ਹਰਜੀਤ ਸਿੰਘ ਰਾਜਾਸਾਂਸੀ, ਰਾਗੀ ਭਾਈ ਗੁਰਮੀਤ ਸਿੰਘ ਕੁਹਾੜਪੁਰੀ, ਭਾਈ ਸਾਹਿਬ ਸਿੰਘ ਨਿਹੰਗ ਅਤੇ ਬੀਬੀ ਸ਼ਰੀਫ਼ਾਂ ਉਦੇਸੀਆਂ ਵਾਲਿਆਂ ਆਦਿ ਨੇ ਸੰਬੋਧਨ ਕੀਤਾ।ਵਿਚਾਰਾਂ ਦੀ ਸਾਂਝ ਕਰਦਿਆਂ ਜਥੇਦਾਰ ਬਾਬਾ ਭੁਪਿੰਦਰ ਸਿੰਘ ਅਣਖੀ ਨਿਹੰਗ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਬਦ ਹੀ ਚੇਤਨ ਹੈ, ਸ਼ਬਦ ਹੀ ਸਦੀਵੀ ਤੇ ਸ਼ਬਦ ਹੀ ਗੁਰੂ ਹੈ।ਸ੍ਰੀ ਗੁਰੂ ਗ੍ਰੰੰਥ ਸਾਹਿਬ ਜੀ ਮਹਾਰਾਜ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਹਰ ਪੱਖ ਤੋਂ ਮਨੁੱਖ ਦੀ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਅਗਵਾਈ ਕਰਦੇ ਹਨ।ਉਨਾਂ ਕਿਹਾ ਕਿ ਸੰਗਤਾਂ ਸ਼ਬਦ ਗੁਰੂ ਦੇ ਲੜ ਲੱਗਣ ਤੇ ਖੰਡੇ ਬਾਟੇ ਦਾ ਅੰਮਿ੍ਰਤ ਛੱਕ ਕੇ ਆਪਣਾ ਜੀਵਨ ਸਫਲਾ ਕਰਨ ਤੇ ਦੇਹਧਾਰੀਆਂ ਪਖੰਡੀਆਂ ਕਬਰਾਂ ਜਾਦੂ ਟੂਣਿਆਂ ਜਠੇਰਿਆਂ ਪੰਡਿਤਾਂ ਵਹਿਮਾਂ ਭਰਮਾਂ ਆਦਿ ਦਾ ਖਹਿੜਾ ਛੱਡਣ।ਪ੍ਰਬੰਧਕਾਂ ਨੇ ਸੰਤਾਂ ਮਹਾਂਪੁਰਖਾਂ ਤੇ ਹੋਰ ਜੱਥਿਆਂ ਨੂੰ ਸਿਰੋਪਿਆਂ, ਦੁਸ਼ਾਲਿਆਂ ਤੇ ਸ਼ੀਲਡਾਂ ਨਾਲ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਖ਼ਾਲਸਾ ਫ਼ਤਹਿਨਾਮਾ ਰਸਾਲਾ ਵੰਡਿਆ ਗਿਆ।ਸਮਾਗਮ `ਚ ਦੂਰ-ਦੁਰਾਡੇ ਤੋਂ ਆ ਕੇ ਕਈ ਪਿੰਡਾਂ ਦੀਆਂ ਸੰਗਤਾਂ ਨੇ ਹਾਜਰੀ ਭਰੀ ਤੇ ਗੁਰੂ ਕੇ ਲੰਗਰ ਤੇ ਮਠਿਆਈਆਂ ਆਦਿ ਅਤੁੱਟ ਵਰਤਾਈਆਂ ਗਈਆਂ।ਇਸ ਮੌਕੇ ਬਾਬਾ ਹਰਜਿੰਦਰ ਸਿੰਘ ਅਣਖੀ, ਭਾਈ ਰਾਜਿੰਦਰ ਸਿੰਘ ਰਾਮਪੁਰ, ਭਾਈ ਗੁਰਪ੍ਰੀਤ ਸਿੰਘ ਅਣਖੀ, ਭਾਈ ਸਤਵੀਰ ਸਿੰਘ ਅਣਖੀ, ਭਾਈ ਰਾਜਿੰਦਰ ਸਿੰਘ ਰਾਮਪੁਰ, ਭਾਈ ਰਘਬੀਰ ਸਿੰਘ ਅਣਖੀ, ਭਾਈ ਹਰਭਜਨ ਸਿੰਘ ਵਰਿਆਣਾ, ਭਾਈ ਦਲਜੀਤ ਸਿੰਘ ਕਸ਼ਮੀਰ, ਭਾਈ ਪਰਮਜੀਤ ਸਿੰਘ, ਭਾਈ ਦਿਲਗੀਰ ਸਿੰਘ ਰਾਮਪੁਰ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media