ਕਿਹਾ ਬਿਜਲੀ ਦੇ ਬਿੱਲਾਂ `ਚ ਪਹਿਲੀ ਅਪ੍ਰੈਲ ਤੋਂ ਭਾਰੀ ਵਾਧਾ ਪੰਜਾਬ ਦੀ ਜਨਤਾ ਨਾਲ ਸ਼ਰੇਆਮ ਧੋਖਾ
ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੱਖਿਆ ਦੇ ਅਧਿਕਾਰ ਦਾ ਹਨਨ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ 800 ਸਰਕਾਰੀ ਸਕੂਲ ਬੰਦ
ਕਰਨ ਦਾ ਫ਼ੈਸਲਾ `ਬਿਜਲੀ ਬੰਬ` ਦੀ ਤਰ੍ਹਾਂ ਮਾਸੂਮ, ਗਰੀਬ ਬੱਚਿਆਂ ਦੀ ਜਿੰਦਗੀ ਤਬਾਹ ਕਰ ਦੇਣ ਦੇ ਬਰਾਬਰ ਹੈ।ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕਤਰ ਤਰੁਣ ਚੁੱਘ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ ਸਰਕਾਰ ਆਪਣੇ 7 ਮਹੀਨੇ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਹਰ ਮੋਰਚੇ `ਤੇ ਅਸਫਲ ਰਹੀ ਹੈ।ਚੁੱਘ ਨੇ ਕਿਹਾ ਦੀ ਸਰਕਾਰ ਦੀ ਇਹ ਦਲੀਲ਼ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਨਾਲ ਸਕੂਲ ਬੰਦ ਕੀਤੇ ਗਏ ਹਨ, ਵਾਜ਼ਿਬ ਨਹੀ ਹੈ।ਉਨ੍ਹਾਂ ਕਿਹਾ ਉਕਤ ਫੈਸਲਾ ਲੈਣ ਦੀ ਬਜ਼ਾਏ ਸਰਕਾਰ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਲਿਆਉਣ ਦੇ ਨਿਰਦੇਸ਼ ਦੇਣੇ ਚਾਹੀਦੇ ਸਨ।ਚੁੱਘ ਨੇ ਕਿਹਾ ਦੀ ਪ੍ਰਾਇਮਰੀ ਸਕੂਲਾਂ ਦੇ ਬੰਦ ਹੋਣ ਨਾਲ ਹਜਾਰਾਂ ਬੱਚਿਆਂ ਦੀ ਸਿਖਿਆ ਪ੍ਰਭਾਵਿਤ ਹੋਵੇਗੀ ਅਤੇ ਸੈਂਕੜੇ ਅਧਿਆਪਕਾਂ ਨੂੰ ਦੁਰ ਦਰਾਜ਼ ਦੇ ਸਥਾਨਾਂ `ਤੇ ਤਬਦੀਲ ਕਰਨਾ ਪਵੇਗਾ।ਉਨ੍ਹਾਂ ਹੋਰ ਕਿਹਾ ਦੀ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਬਣਾਏ ਜਾਣ ਵਾਲੇ ਮਿਡ ਡੇ ਮੀਲ ਦੇ ਕਈ ਗਰੀਬ ਖਾਸਕਰ ਔਰਤਾਂ ਬੇਰੋਜਗਾਰ ਹੋ ਜਾਣਗੀਆਂ।ਚੁੱਘ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਉਪਰੰਤ ਕੈਪਟਨ ਸਰਕਾਰ ਇੱਕ ਦੇ ਬਾਅਦ ਇੱਕ ਗਰੀਬ ਵਿਰੋਧੀ ਫ਼ੈਸਲਾ ਲੈ ਰਹੀ ਹੈ।ਆਪਣੇ ਅਤਿ ਚਰਚਿਤ ਚੋਣ ਵਾਅਦਿਆਂ ਤੋਂ ਮੁਕਰਨ ਦੇ ਬਾਅਦ ਕੈਪਟਨ ਸਰਕਾਰ ਨੇ 800 ਪ੍ਰਾਇਮਰੀ ਸਕੂਲਾਂ ਦੇ ਗਰੀਬ ਬੱਚਿਆਂ, ਅਧਿਆਪਕਾਂ ਅਤੇ ਮਿਡ ਡੇ ਮੀਲ ਦੇ ਵਰਕਰਾਂ `ਤੇ ਜ਼ੁਲਮ ਕਰਨ ਦੇ ਨਾਲ ਹੀ ਗਰੀਬ ਜਨਤਾ, ਛੋਟੇ ਦੁਕਾਨਦਾਰਾਂ ਅਤੇ ਉਦਯੋਗਿਕ ਇਕਾਈਆਂ ਦੇ ਬਿਜਲੀ ਦੇ ਬਿੱਲਾਂ ਵਿਚ ਪਹਿਲੀ ਅਪ੍ਰੈਲ ਤੋਂ ਭਾਰੀ ਵਾਧਾ ਕਰਨ ਦਾ ਐਲਾਨ ਕਰਕੇ ਪੰਜਾਬ ਦੀ ਜਨਤਾ ਨਾਲ ਸ਼ਰੇਆਮ ਧੋਖਾ ਕੀਤਾ ਹੈ।ਚੁੱਘ ਨੇ ਕੈਪਟਨ ਸਰਕਾਰ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਨਾਦਿਰਸ਼ਾਹੀ ਫੈਸਲੇ ਵਾਪਸ ਲਵੇ ਨਹੀਂ ਤਾਂ ਅਗਾਮੀ ਨਿਗਮ ਚੋਣਾਂ ਵਿੱਚ ਵਿੱਚ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media