ਜੰਡਿਆਲਾ ਗੁਰੂ, 25 (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਪਰਮਪਾਲ ਦੇ ਦਿਸ਼ਾ ਨਿਰਦੇਸ਼ਾਂ `ਤੇ ਲੁੱਟਾਂ ਖੋਹਾਂ ਨੂੰ ਠੱਲ
ਪਾਉਣ ਦੇ ਮਕਸਦ ਨਾਲ ਹਰਕਤ ਵਿਚ ਆਈ ਜੰਡਿਆਲਾ ਪੁਲਿਸ ਵਲੋਂ ਤਿੰਨ ਚੋਰਾਂ ਨੂੰ ਚੋਰੀ ਕੀਤੇ ਚਾਰ ਮੋਟਰਸਾਇਕਲਾਂ ਅਤੇ ਇਕ ਐਕਟਿਵਾ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚੋਂਕੀ ਇੰਚਾਰਜ ਲਖਬੀਰ ਸਿੰਘ ਅਨੁਸਾਰ ਗੁਪਤ ਸੂਚਨਾ ਦੇ ਆਧਾਰ `ਤੇ ਗੋਪਾਲ ਨਗਰ ਜੰਡਿਆਲਾ ਗੁਰੂ ਛਾਪਾ ਮਾਰਿਆ ਗਿਆ ਤਾਂ ਪਰਮਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਆਪਣੇ ਘਰ ਇਕ ਚੋਰੀ ਕੀਤੇ ਮੋਟਰਸਾਇਕਲ ਦੇ ਪੁਰਜੇ ਅਲੱਗ ਅਲੱਗ ਕਰ ਰਿਹਾ ਸੀ, ਜਿਸ ਨੂੰ ਮੌਕੇ `ਤੇ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਤਾਂ ਇਸ ਦੇ ਦੋ ਹੋਰ ਸਾਥੀਆਂ ਕੋਲੋ ਦੋ ਸਪਲੈਂਡਰ, ਇਕ ਸਟੱਨਰ ਸੀ.ਬੀ.ਐਫ, ਇਕ ਪਲਸਰ ਮੋਟਰਸਾਇਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ।ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦੋਸ਼ੀ ਪਰਮਪ੍ਰੀਤ ਸਿੰਘ ਗੋਪਾਲ ਨਗਰ, ਦਿਲਪ੍ਰੀਤ ਸਿੰਘ ਪਿੰਡ ਠੱਠੀਆ, ਦੀਪੂ ਪੁੱਤਰ ਗੁਰਦੇਵ ਸਿੰਘ ਗਲੀ ਕਸਾਈਆਂ ਵਾਲੀ ਦੇ ਖਿਲਾਫ ਪਰਚਾ ਨੰਬਰ 226 ਧਾਰਾ 379, 411 ਆਈ.ਪੀ.ਐਸ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media