ਮਾਲੇਰਕੋਟਲਾ (ਸੰਦੌੜ), 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਨਾਮਵਰ ਰੈਸਲਿੰਗ ਅਖਾੜਾ ਬਾਗ ਵਾਲਾ ਜਿਸ ਨੇ ਰੈਸਲਿੰਗ ਦੇ ਵੱਖ-ਵੱਖ ਮੁਕਾਬਲਿਆਂ ‘ਚ ਅਪਣਾ ਲੋਹਾ ਮੰਨਵਾ ਕੇ ਅਪਣੇ ਅਖਾੜੇ ਦਾ ਨਾਮ ਰੋਸ਼ਨ ਕੀਤਾ ਹੈ, ਸਫਲਤਾ ਵੱਲ ਅਪਣਾ ਸਫਰ ਜਾਰੀ ਰੱਖਦੇ ਹੋਏ ਫਰੀਦਕੋਟ ‘ਚ ਆਯੋਜਿਤ ਇੰਟਰ ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਅਖਾੜੇ ਦੇ ਤਿੰਨ ਪਹਿਲਵਾਨ ਮੁਹੰਮਦ ਫਿਰੋਜ, ਮੁਹੰਮਦ ਰਿਜਵਾਨ ਤੇ ਮੁਹੰਮਦ ਅਫਨਾਨ ਨੇ ਕਾਂਸੀ ਦਾ ਮੈਡਲ ਤੇ ਮੁਹੰਮਦ ਰਿਜਵਾਨ ਪੁੱਤਰ ਕਾਲਾ ਪਹਿਲਵਾਨ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਅਖਾੜੇ ਦੀ ਸਫਲਤਾ ਨੂੰ ਚਾਰ ਚੰਨ ਲਗਾ ਦਿੱਤੇ।ਅਖਾੜੇ ਦੇ ਕੋਚ ਮੁਹੰਮਦ ਸ਼ਫੀਕ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖਾੜੇ ‘ਚ ਟ੍ਰੇਨਿੰਗ ਲੈ ਰਹੇ ਪਹਿਲਵਾਨਾਂ ਨੂੰ ਬਕਾਇਦਾ ਟੇਨਿੰਗ ਦੇਣ ਦੇ ਸਾਰੇ ਯੋਗ ਪ੍ਰਬੰਧ ਅਤੇ ਸਹੂਲਤਾਂ ਪ੍ਰਾਪਤ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਮਾਲੇਰਕੋਟਲਾ ਸ਼ਹਿਰ ਦੇ ਉਨ੍ਹਾਂ ਹੋਣਹਾਰ ਪਹਿਲਵਾਨਾਂ ਨੂੰ ਮੌਕੇ ਪ੍ਰਦਾਨ ਕੀਤੇ ਜਾਣ ਜੋ ਕੁਸ਼ਤੀ ਦੇ ਖੇਤਰ ‘ਚ ਮੁਹਾਰਤ ‘ਚ ਪ੍ਰਾਪਤ ਕੀਤੀ ਹੋਈ ਹੈ ਅਤੇ ਇਸ ਖੇਤਰ ‘ਚ ਅੱਗੇ ਵਧਣ ਦੀ ਇੱਛਾ ਰੱਖਦੇ ਹਨ।ਉਨ੍ਹਾਂ ਸ਼ਹਿਰ ਦੇ ਹੋਰਨਾਂ ਪਹਿਲਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਖਾੜੇ ‘ਚ ਸ਼ਾਮਲ ਹੋ ਕੇ ਅਪਣੀਆਂ ਯੋੋਗਤਾ ਨੂੰ ਉਜਾਗਰ ਕਰਨ ਤਾਂ ਕਿ ਉਨ੍ਹਾਂ ਦੀ ਛੁੱਪੀ ਹੋਈ ਯੋਗਤਾ ਨਾਲ ਖੇਡਾਂ ਦੀ ਦੁਨੀਆਂ ਜਾਣੂ ਹੋ ਸਕੇ ਤੇ ਅਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਤਾਰਿਕ ਪਹਿਲਵਾਨ, ਮੁਹੰਮਦ ਹਲੀਮ, ਮੁਹੰਮਦ ਸ਼ਕੀਲ ਪ੍ਰਧਾਨ ਕੱਚਾ ਵੈਲਫੇਅਰ ਐਸੋਸੀਏਸ਼ਨ, ਪ੍ਰੋ. ਹਾਰੂਨ ਸ਼ਫੀਕ ਅਤੇ ਅਰਸ਼ਦ ਥਿੰਦ ਵੀ ਮੌਜੂਦ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media