Monday, March 23, 2026

ਉਸਾਰੀ ਕਿਰਤੀਆਂ ਨੂੰ ਆਨ ਲਾਈਨ ਰਜਿਸਟ੍ਰੇਸ਼ਨ ਦੀ ਜਾਣਕਾਰੀ ਦੇਣ ਲਈ ਲਗਾਇਆ ਕੈਂਪ

 50 ਦੇ ਲਗਭਗ ਉਸਾਰੀ ਕਿਰਤੀਆਂ ਦੇ ਭਰੇ ਗਏ 27 ਤੇ 29 ਨੰਬਰ ਫਾਰਮ

PPN2610201731ਪਠਾਨਕੋਟ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਿਰਤ ਤੇ ਸੁਲਾਹ ਦਫ਼ਤਰ ਪਠਾਨਕੋਟ ਵੱਲੋਂ ਉਸਾਰੀ ਕਿਰਤੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਜਾਣਕਾਰੀ ਦੇਣ ਲਈ ਲੇਬਰ ਸ਼ੈਡ ਗਾਂਧੀ ਚੌਕ ਪਠਾਨਕੋਟ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫ਼ਸਰ ਨੇ ਕੀਤੀ।ਉਨਾਂ ਦਸਿਆ ਕਿ ਜਿਥੇ ਇਸ ਕੈਂਪ ਵਿਚ ਉਸਾਰੀ ਕਿਰਤੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ, ਉਥੇ ਹੀ ਕਿਰਤ ਵਿਭਾਗ ਵਲੋਂ ਉਸਾਰੀ ਕਿਰਤੀਆਂ ਨੂੰ ਸਰਕਾਰ ਵਲੋਂ ਉਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ।ਇਸ ਸਮੇਂ ਮਨੋਜ਼ ਸ਼ਰਮਾ ਲੇਬਰ ਇੰਸਪੈਕਟਰ ਅਤੇ ਰਨਜੋਤ ਕਲਰਕ ਵੀ ਹਾਜ਼ਰ ਸਨ।
ਕਿਰਤ ਤੇ ਸੁਲਾਹ ਅਫ਼ਸਰ ਨੇ ਦਸਿਆ ਕਿ ਇਸ ਕੈਂਪ ਵਿਚ 50 ਦੇ ਲਗਭਗ ਉਸਾਰੀ ਕਿਰਤੀਆਂ ਦੇ ਮੌਕੇ ’ਤੇ 27 ਅਤੇ 29 ਨੰਬਰ ਫਾਰਮ ਭਰੇ ।ਉਨਾਂ ਦਸਿਆ ਕਿ ਇਹ ਫਾਰਮ ਸਬੰਧਤ ਸਰਪੰਚ/ਐਮ.ਸੀ ਤੋਂ ਤਸਦੀਕ ਕਰਵਾ ਕੇ ਸੇਵਾ ਕੇਂਦਰ/ ਕਿਰਤ ਤੇ ਸੁਲਾਹ ਦਫ਼ਤਰ ਵਿਖੇ ਆਨਲਾਈਨ ਕਰਵਾ ਸਕਦੇ ਹਨ।ਉਸਾਰੀ ਕਿਰਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਪਠਾਨਕੋਟ ਜ਼ਿਲੇ ਦੇ ਸੇਵਾ ਕੇਂਦਰ ਅਤੇ ਕਿਰਤ ਦਫ਼ਤਰ ਪਠਾਨਕੋਟ ਵਿਚ ਕੀਤਾ ਜਾ ਰਿਹਾ ਹੈ। ਉਨਾਂ ਨੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਕਿਰਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਉਣ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply