Sunday, March 22, 2026

ਜੀ.ਐਸ.ਟੀ ਖਿਲਾਫ ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਵਲੋਂ ਹੜਤਾਲ

PPN2610201740ਜੰਡਿਆਲਾ ਗੁਰੂ, 26 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਨੇ ਜੀ.ਐਸ.ਟੀ ਪ੍ਰਤੀ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਦੇ ਗੈਰ ਜਿੰਮੇਵਾਰ ਰਵਈਏ ਪ੍ਰਤੀ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ।ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਮ ਇਕ ਯਾਦ ਪੱਤਰ ਹਰਿੰਦਰਪਾਲ ਸਿੰਘ ਡਿਪਟੀ ਐਕਸਾਈਜ ਐਂਡ ਟੈਕਸਟੇਸ਼ਨ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੰਜੇ ਸ਼ਰਮਾ ਮੀਤ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੌਰਵ ਮਹਾਜਨ ਜੋਇੰਟ ਸੈਕਟਰੀ, ਅਮਰੀਕ ਸਿੰਘ ਮਲਹੋਤਰਾ, ਜੀ`ਐਸ ਚਾਵਲਾ, ਐਸ.ਕੇ ਚੋਪੜਾ, ਆਰ.ਕੇ ਮਲਹੋਤਰਾ, ਬਲਬੀਰ ਸਹਿਦੇਵ, ਮਨੀਸ਼ ਕੁਮਾਰ, ਰਾਜੇਸ਼ ਮਹਾਜਨ, ਦੀਪਕ ਸਹਿਦੇਵ, ਰਮਨ ਸ਼੍ਰੀ ਵਾਸਤਵ, ਸਤੀਸ਼ ਸ਼ਰਮਾ ਅਤੇ ਰਾਜ ਚੋਹਾਨ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …

Leave a Reply