Sunday, March 22, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਸੀ` ਜ਼ੋਨ ਜ਼ੋਨਲ ਯੁਵਕ ਮੇਲਾ ਸ਼ੁਰੂ

PPN2610201739ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ `ਸੀ` ਜ਼ੋਨ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ ਹੋ ਗਿਆ ਜਿਸ ਜ਼ੋਨ ਵਿਚ ਜਲੰਧਰ ਜਿਲੇ ਦੇ ਸਬੰਧਤ ਕਾਲਜ ਭਾਗ ਲੈ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਕਾਲਜਾਂ ਅਤੇ ਵਿਭਾਗਾਂ ਦੇ ਵਿਦਿਆਰਥੀ ਮੌਜੂਦ ਸਨ। ਇਸ 4-ਦਿਨਾਂ ਮੇਲੇ ਵਿਚ ਯੂਨੀਵਰਸਿਟੀ ਦੇ ਇਸ ਜ਼ੋਨ ਨਾਲ ਸਬੰਧਤ 20 ਕਾਲਜਾਂ ਦੇ ਲਗਪਗ 750 ਵਿਦਿਆਰਥੀ-ਕਲਾਕਾਰ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਭਾਗ ਲੈ ਰਹੇ ਹਨ।ਇਹ ਮੇਲਾ 29 ਅਕਤੂਬਰ ਤਕ ਚੱਲੇਗਾ।ਇਸ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਸੰਗਤ ਹਾਲ, ਕਾਲਜ ਭਵਨ ਆਡੀਟੋਰੀਅਮ, ਰਣਜੀਤ ਭਵਨ ਆਡੀਟੋਰੀਅਮ ਅਤੇ ਕਾਨਫਰੰਸ ਹਾਲ ਵਿਖੇ ਆਯੋਜਤ ਕੀਤੇ ਜਾ ਰਹੇ ਹਨ। ਮੇਲੇ ਦਾ ਰਸਮੀ ਉਦਘਾਟਨ ਰਛਪਾਲ ਸਿੰਘ, ਏ.ਆਈ.ਜੀ ਜ਼ੋਨਲ ਸਪੈਸ਼ਲ ਟਾਸਕ ਫੋਰਸ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਮਹਿਮਾਨਾਂ ਨੂੰ ਜੀ-ਆਇਆਂ ਆਖਿਆ।ਰਛਪਾਲ ਸਿੰਘ ਨੇ ਇਸ ਮੌਕੇ ਦ੍ਰਿੜ ਨਿਸਚੇ ਅਤੇ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਭਿਆਚਾਰਕ ਗਤੀਵਿਧੀਆਂ ਸਾਡੀ ਜ਼ਿੰਦਗੀ ਦਾ ਜਰੂਰੀ ਹਿੱਸਾ ਹਨ।ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਦੇ ਨਾਲ ਨਾਲ ਸਾਨੂੰ ਸਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ।
ਅੱਜ ਹੋਏ ਮੁਕਾਬਲਿਆਂ ਵਿਚ ਪਹਿਲੀ ਸਟੇਜ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜਾ, ਸਮੂਹ ਗਾਇਨ (ਭਾਰਤੀ), ਮਮਿਕਰੀ, ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ; ਗੁਰੂ ਨਾਨਕ ਭਵਨ ਦੂਜੀ ਸਟੇਜ ‘ਤੇ ਸਮੂਹ ਸ਼ਬਦ/ਭਜਨ, ਵਾਰ ਗਾਇਨ ਅਤੇ  ਕਵੀਸ਼ਰੀ ਦੇ ਮੁਕਾਬਲੇ ਅਤੇ ਸੰਗਤ ਹਾਲ ਤੀਜੀ ਸਟੇਜ ‘ਤੇ ਪੇਟਿੰਗ, ਕਾਰੂਨਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਕੋਲਾਜ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਮੁਕਾਬਲੇ ਹੋਏ। ਡਾ. ਜਗਜੀਤ ਕੌਰ, ਡਾਇਰੈਕਟਰ ਨੇ ਦੱਸਿਆ ਕਿ 27 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਮਾਈਮ, ਸਕਿੱਟ, ਇਕਾਂਗੀ ਅਤੇ ਲੋਕ ਸਾਜ਼; ਕਾਲਜ ਭਵਨ ਅਡੀਟੋਰੀਅਮ ਵਿਖੇ ਕਲਾਸੀਕਲ ਇੰਸ. (ਨਾਨ-ਪਰਕਸ਼ਨ), ਗੀਤ/ਗਜ਼ਲ ਅਤੇ ਲੋਕ ਗੀਤ ਅਤੇ ਸੰਗਤ ਹਾਲ ਵਿਖੇ ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਹੋਣਗੇ।
ਅਕਤੂਬਰ 28 ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਇਕਾਂਗੀ ਤੇ ਜਨਰਲ ਡਾਂਸ; ਕਾਲਜ ਭਵਨ ਆਡੀਟੋਰੀਅਮ ਵਿਖੇ ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ ਅਤੇ ਕਿਊਜ਼ ਅਤੇ ਰਣਜੀਤ ਭਵਨ ਆਡੀਟੋਰੀਅਮ ਵਿਖੇ ਪੋਈਟੀਕਲ ਸਿੰਪੋਜ਼ੀਅਮ ਅਤੇ ਡੀਬੇਟ ਦੇ ਮੁਕਾਬਲੇ ਹੋਣਗੇ।
ਅਕਤੂਬਰ 29 ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਕਲਾਸੀਕਲ ਡਾਂਸ, ਵੈਸਟਰਨ ਗਰੁੱਪ ਸੌਂਗ ਅਤੇ ਗਿੱਧਾ ; ਕਾਲਜ ਭਵਨ ਆਡੀਟੋਰੀਅਮ ਵਿਖੇ ਵੈਸਟਰਨ ਵੋਕਲ ਸੋਲੋ ਅਤੇ ਕਾਨਫਰੰਸ ਹਾਲ ਵਿਖੇ ਐਲੋਕਿਊਸ਼ਨ ਦੇ ਮੁਕਾਬਲੇ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply