Friday, March 13, 2026

ਪੰਜਾਬ ਨੰਬਰਦਾਰਾ ਯੂਨੀਅਨ ਦਾ ਵਫਦ ਏ.ਡੀ.ਸੀ ਲੁਧਿਆਣਾ ਨੂੰ ਮਿਲਿਆ

ਜੰਗ ਸਿੰਘ ਭੰਗਲਾਂ ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ

Jang Singh Bhanglanਸਮਰਾਲਾ, 26 ਅਕਤੂਬਰ (ਪੰਜਾਬ ਪੋਸਟ- ਕੰਗ) – ਪੰਜਾਬ ਨੰਬਰਦਾਰਾ (ਰਜਿ: 643) ਦੀ ਇੱਕ ਜਰੂਰੀ ਮੀਟਿੰਗ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਲੁਧਿਆਣਾ ਦੇ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਦੇ ਵਿਦੇਸ਼ ਜਾਣ ਕਰਕੇ ਜ਼ਿਲੇ ਦੇ ਜਨਰਲ ਸਕੱਤਰ ਜੰਗ ਸਿੰਘ ਭੰਗਲਾਂ ਨੂੰ ਸਰਬਸੰਮਤੀ ਨਾਲ ਜ਼ਿਲਾ ਲੁਧਿਆਣਾ ਦਾ ਪ੍ਰਧਾਨ ਚੁਣ ਲਿਆ ਗਿਆ।ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ।ਇਸ ਉਪਰੰਤ ਨੰਬਰਦਾਰਾਂ ਦਾ ਇੱਕ ਵਫਦ ਏ. ਡੀ. ਸੀ. ਲੁਧਿਆਣਾ ਨੂੰ ਮਿਲਿਆ।ਵਫਦ ਨੇ ਪਰਾਲੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਵੱਖ ਵੱਖ ਪਹਿਲੂਆਂ ਤੋਂ ਏ.ਡੀ.ਸੀ ਲੁਧਿਆਣਾ ਨੂੰ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਤੋਂ ਇਲਾਵਾ ਨੰਬਰਦਾਰਾਂ ਦੇ ਮਾਣ ਭੱਤੇ ਨੂੰ ਸਮੇਂ ਸਿਰ ਦੇਣ ਅਤੇ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ਸਬੰਧੀ ਵੀ ਮੰਗ ਰੱਖੀ ਗਈ।ਇਨਾਂ ਸਾਰੀਆਂ ਮੰਗਾਂ ਨੂੰ ਏ. ਡੀ. ਸੀ. ਲੁਧਿਆਣਾ ਨੇ ਧਿਆਨ ਨਾਲ ਸੁਣਿਆ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਸਬੰਧੀ ਭਰੋਸਾ ਦਿਵਾਇਆ ਗਿਆ।ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜੰਗ ਸਿੰਘ ਭੰਗਲਾਂ ਪ੍ਰਧਾਨ, ਬਲਵੰਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਚਾਹਲ ਪ੍ਰਧਾਨ ਜਗਰਾਓਂ, ਆਲਮਜੀਤ ਸਿੰਘ ਚਕੋਹੀ, ਹਰਨੇਕ ਸਿੰਘ ਹਠੂਰ ਆਦਿ ਤੋਂ ਇਲਾਵਾ ਲੁਧਿਆਣਾ ਜ਼ਿਲਾ ਦੇ ਦਰਜਨ ਦੇ ਕਰੀਬ ਨੰਬਰਦਾਰ ਸ਼ਾਮਲ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply