ਸੰਦੌੜ, 27 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕੈਪਟਨ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਨ ਦੇ ਲਈ ਕੈਪਟਨ ਸਰਕਾਰ ਵਚਨਵੱਧ ਹੈ ਅਤੇ ਪੰਜਾਬ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਕਾਂਗਰਸ਼ ਸਰਕਾਰ ਦਿਨ ਰਾਤ ਮਿਹਨਤ ਕਰੇਗੀ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਾਂਗਰਸ਼ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਪੰਜਗਰਾਈਆਂ ਵਿਖੇ ਲੋਕ ਸੇਵਾ ਦੇ ਲਈ ਖੋਲੇ ਪਿੰਡ ਪੱਧਰ ਦੇ ਦਫਤਰ ਦੇ ਉਦਘਾਟਨ ਉਪਰੰਤ ਤਿੰਨ ਦਰਜਨ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੈਸ ਕੁਨੈਕਸ਼ਨ ਅਤੇ ਚੁੱਲੇ, ਸਿਲੰਡਰ ਵੰਡਣ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਬੀਬੀ ਘਨੌਰੀ ਨੇ ਕਿਹਾ ਕਿ ਇੱਕ ਕਾਂਗਰਸ਼ ਪਾਰਟੀ ਹੀ ਹੈ ਜਿਸ ਨੇ ਲੋਕ ਭਲਾਈ ਦੀਆਂ ਸ਼ਕੀਮਾਂ ਨੂੰ ਲੋਕਾਂ ਵਿੱਚ ਦਿੰਦਿਆਂ ਕਦੇ ਵੀ ਪਾਰਟੀਵਾਜੀ ਨੂੰ ਅਹਿਮੀਅਤ ਨਹੀਂ ਦਿੱਤੀ ਸਗੋ ਸਾਰਿਆਂ ਜਰੂਜਤਮੰਦ ਲੋਕਾਂ ਦੀ ਸੇਵਾ ਕੀਤੀ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਦਫਤਰ ਖੋਲਣ ਦਾ ਮਕਸਦ ਲੋਕਲ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੰਂੂ ਭਟਕਣਾਂ ਨਾ ਪਵੇ।
ਇਸ ਮੌਕੇ ਉਹਨਾਂ ਦੇ ਨਾਲ ਡੀ.ਆਰ ਸੰਤ ਸਿੰਘ, ਇਕਾਈ ਪ੍ਰਧਾਨ ਪਾਲ ਸਿੰਘ, ਗੁਰਦੇਵ ਸਿੰਂਘ ਸੰਧੂ, ਰਹਿਮਦੀਨ ਖਾਂ, ਜਥੇਦਾਰ ਸ਼ੇਰ ਸਿੰਘ, ਬਖਸੀਸ਼ ਸਿੰਂਘ, ਰੂਪ ਸਿੰਘ ਚਹਿਲ, ਮੇਵਾ ਸਿੰਘ, ਬੀਬੀ ਰੂਪ ਕੌਰ, ਇਕਬਾਲ ਖਾਂਨ, ਅਜੀਤ ਸਿੰਘ,ਕਰਤਾਰ ਸਿੰਘ, ਜਗਰੂਪ ਸਿੰਘ ਮਾਹਮਦਪੁਰ, ਧਿਆਨ ਸਿੰਘ, ਕੇਸ਼ਰ ਸਿੰਘ ,ਬਲਦੇਵ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਤੇ ਵਰਕਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਦਿੱਤੀ 15 ਲੱਖ ਦੀ ਸਹਾਇਤਾ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ …
Punjab Post Daily Online Newspaper & Print Media