Friday, March 13, 2026

ਬੀਬੀ ਘਨੌਰੀ ਨੇ 3 ਦਰਜਨ ਲੋੜਵੰਦਾਂ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ

PPN2710201703ਸੰਦੌੜ, 27 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕੈਪਟਨ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਨ ਦੇ ਲਈ ਕੈਪਟਨ ਸਰਕਾਰ ਵਚਨਵੱਧ ਹੈ ਅਤੇ ਪੰਜਾਬ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਕਾਂਗਰਸ਼ ਸਰਕਾਰ ਦਿਨ ਰਾਤ ਮਿਹਨਤ ਕਰੇਗੀ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਾਂਗਰਸ਼ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਪੰਜਗਰਾਈਆਂ ਵਿਖੇ ਲੋਕ ਸੇਵਾ ਦੇ ਲਈ ਖੋਲੇ ਪਿੰਡ ਪੱਧਰ ਦੇ ਦਫਤਰ ਦੇ ਉਦਘਾਟਨ ਉਪਰੰਤ ਤਿੰਨ ਦਰਜਨ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੈਸ ਕੁਨੈਕਸ਼ਨ ਅਤੇ ਚੁੱਲੇ, ਸਿਲੰਡਰ ਵੰਡਣ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਬੀਬੀ ਘਨੌਰੀ ਨੇ ਕਿਹਾ ਕਿ ਇੱਕ ਕਾਂਗਰਸ਼ ਪਾਰਟੀ ਹੀ ਹੈ ਜਿਸ ਨੇ ਲੋਕ ਭਲਾਈ ਦੀਆਂ ਸ਼ਕੀਮਾਂ ਨੂੰ ਲੋਕਾਂ ਵਿੱਚ ਦਿੰਦਿਆਂ ਕਦੇ ਵੀ ਪਾਰਟੀਵਾਜੀ ਨੂੰ ਅਹਿਮੀਅਤ ਨਹੀਂ ਦਿੱਤੀ ਸਗੋ ਸਾਰਿਆਂ ਜਰੂਜਤਮੰਦ ਲੋਕਾਂ ਦੀ ਸੇਵਾ ਕੀਤੀ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਦਫਤਰ ਖੋਲਣ ਦਾ ਮਕਸਦ ਲੋਕਲ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੰਂੂ ਭਟਕਣਾਂ ਨਾ ਪਵੇ।
ਇਸ ਮੌਕੇ ਉਹਨਾਂ ਦੇ ਨਾਲ ਡੀ.ਆਰ ਸੰਤ ਸਿੰਘ, ਇਕਾਈ ਪ੍ਰਧਾਨ ਪਾਲ ਸਿੰਘ, ਗੁਰਦੇਵ ਸਿੰਂਘ ਸੰਧੂ, ਰਹਿਮਦੀਨ ਖਾਂ, ਜਥੇਦਾਰ ਸ਼ੇਰ ਸਿੰਘ, ਬਖਸੀਸ਼ ਸਿੰਂਘ, ਰੂਪ ਸਿੰਘ ਚਹਿਲ, ਮੇਵਾ ਸਿੰਘ, ਬੀਬੀ ਰੂਪ ਕੌਰ, ਇਕਬਾਲ ਖਾਂਨ, ਅਜੀਤ ਸਿੰਘ,ਕਰਤਾਰ ਸਿੰਘ, ਜਗਰੂਪ ਸਿੰਘ ਮਾਹਮਦਪੁਰ, ਧਿਆਨ ਸਿੰਘ, ਕੇਸ਼ਰ ਸਿੰਘ ,ਬਲਦੇਵ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਤੇ ਵਰਕਰ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply