ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਿੰਘ ਨੇ ਬਹੁ ਪੱਖੀ ਹੁਨਰ ਵਿਕਾਸ ਕੇਂਦਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਜਵਾਨਾਂ ਨੂੰ ਉਸ ਹੁਨਰ ਦੀ ਹੀ ਸਿੱਖਿਆ ਦੇਣ, ਜਿਸ ਦੀ ਸਥਾਨਕ ਸਨਅਤ ਵਿਚ ਵੱਧ ਮੰਗ ਹੈ।ਸਕਿਲ ਡਿਵਲਪਮੈਂਟ ਮਿਸ਼ਨ ਦੀ ਜਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਸੰਘਾ ਨੇ ਕਿਹਾ ਕਿ ਅੱਜ ਰਾਜ ਨੂੰ ਸਭ ਤੋਂ ਵੱਡੀ ਲੋੜ ਬੇਰੁਜ਼ਗਾਰਾਂ ਨੂੰ ਰੋਜਗਾਰ ਦੇ ਮੌਕੇ ਦੇਣ ਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਉਸ ਨੂੰ ਸਥਾਨਕ ਸਨਅਤ ਦੀ ਮੰਗ ਅਨੁਸਾਰ ਤਿਆਰ ਕੀਤਾ ਜਾਵੇ।ਉਨਾਂ ਇਸ ਲਈ ਸਨਅਤਕਾਰਾਂ ਨਾਲ ਰੈਅ-ਮਸ਼ਵਰਾ ਕਰਨ ਦੀ ਹਦਾਇਤ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ ਕਿ ਸਨਅਤ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਿੱਤਾ ਸਿਖਲਾਈ ਕੇਂਦਰਾਂ ਵਿਚ ਕੋਰਸ ਕਰਵਾਏ ਜਾਣ, ਤਾਂ ਜੋ ਸਨਅਤਕਾਰ ਉਨਾਂ ਨੂੰ ਖੁਸ਼ ਹੋ ਕੇ ਕੰਮ ਦਾ ਮੌਕਾ ਦੇਣ।ਇਸ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋਣਗੇ, ਉਥੇ ਸਨਅਤ ਵੀ ਖੁਸ਼ਹਾਲ ਹੋਵੇਗੀ। ਸੰਘਾ ਨੇ ਸਰਕਾਰ ਦੇ ਇਸ ਉਦਮ ਦੀ ਸਰਾਹਨਾ ਕਰਦੇ ਇਹ ਵੀ ਹਦਾਇਤ ਕੀਤੀ ਕਿ ਮਿਸ਼ਨ ਦੀ ਕਾਮਯਾਬੀ ਲਈ ਹਰ ਘਰ-ਘਰ ਵਿਚ ਕਰਵਾਏ ਜਾ ਰਹੇ ਕੋਰਸਾਂ ਦਾ ਸੰਦੇਸ਼ ਪੁੱਜਦਾ ਕਰੋ, ਤਾਂ ਹੀ ਲੋਕ ਇਸ ਦਾ ਲਾਹਾ ਲੈ ਸਕਣਗੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਮਿਸ਼ਨ ਮੈਨੇਜਰ ਗੁਰਭੇਜ ਸਿੰਘ ਸੰਧੂ ਅਤੇ ਜਿਲੇ ਵਿਚ ਹੁਨਰ ਵਿਕਾਸ ਕੇਂਦਰ ਚਲਾ ਰਹੀਆਂ ਵੱਖ-ਵੱਖ ਕੰਪਨੀਆਂ ਦੇ ਨੰੁਮਾਇਦੇ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media