ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਕਾਂਗਰਸ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ
ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਪੰਜਗਰਾਈਆਂ ਵਿਖੇ ਲੋਕ ਸ਼ਿਕਾਇਤਾਂ ਸੁਨਣ ਲਈ ਕੀਤੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕ ਹਿੱਤ ਵਿੱਚ ਹਮੇਸ਼ਾਂ ਚੰਗੇ ਫੈਸਲੇ ਕੀਤੇ ਹਨ ਤੇ ਹਾਲ ਹੀ ਵਿੱਚ ਪਬਲਿਕ ਸਕੂਲਾਂ ਵਾਂਗ ਚੰਗੀ ਸਿੱਖਿਆ ਦੇ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਨਰਸਰੀ ਤੇ ਪ੍ਰੀ ਨਰਸਰੀ ਜਮਾਤਾਂ ਸੁਰੂ ਕਰਦੇ ਹੋਏ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਦਾਖਲੇ ਸੁਰੂ ਕਰਨਾ ਬਹੁਤ ਹੀ ਚੰਗਾ ਫੈਸਲਾ ਹੈ।ਉਹਨਾਂ ਕਿਹਾ ਕਿ ਨਰਸਰੀ ਦੇ ਫੈਸਲੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਗੁਣਵਤਾ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਦਾ ਬਹੁਤ ਲਾਭ ਹੋਵੇਗਾ ਉਹਨਾਂ ਕਿਹਾ ਕਿ ਜਿਹੜੇ ਬੱਚੇ ਨੇ 5 ਸਾਲ ਤੋਂ ਅੱਖਰ ਤੇ ਬੋਲਣਾ ਸਿੱਖਣਾ ਹੁੰਦਾ ਹੈ ਜਦੋਂ ਉਹੀ ਬੱਚਾ ਤਿੰਨ ਸਾਲ ਵਿੱਚ ਸਿੱਖਣਾ ਸੁਰੂ ਕਰੇਗਾ ਤਾਂ ਇਸ ਵਿੱਚ ਤਰੱਕੀ ਹੋਣੀ ਸੁਭਾਵਕ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵੀ ਫੈਸਲੇ ਕੀਤੇ ਹਨ, ਉਹ ਬਹੁਤ ਹੀ ਸੋਚ ਕੇ ਹਮੇਸ਼ਾਂ ਲੋਕਾਂ ਦੀ ਭਲਾਈ ਹੀ ਕੀਤੇ ਹਨ ਅਤੇ ਜਿੱਥੇ ਕਿਤੇ ਲੋਕਾਂ ਅਤੇ ਪੰਜਾਬ ਦੇ ਭਲੇ ਦੀ ਗੱਲ ਹੁੰਦੀ ਹੈ ਕੈਪਟਨ ਅਮਰਿੰਦਰ ਕਦੇ ਪਿੱਛੇ ਨਹੀਂ ਹਟਦ। ਇਸ ਮੌਕੇ ਉਹਨਾਂ ਦੇ ਨਾਲ ਡੀ.ਆਰ ਸੰਤ ਸਿੰਘ, ਇਕਾਈ ਪ੍ਰਧਾਨ ਪਾਲ ਸਿੰਘ, ਗੁਰਦੇਵ ਸਿੰਂਘ ਸੰਧੂ, ਰਹਿਮਦੀਨ ਖਾਂ, ਜਥੇਦਾਰ ਸ਼ੇਰ ਸਿੰਘ, ਬਖਸੀਸ਼ ਸਿੰਂਘ, ਰੂਪ ਸਿੰਘ ਚਹਿਲ, ਜਗਰੂਪ ਸਿੰਘ ਮਾਹਮਦਪੁਰ, ਧਿਆਨ ਸਿੰਘ, ਕੇਸ਼ਰ ਸਿੰਘ, ਬਲਦੇਵ ਸਿੰਘ, ਮੇਵਾ ਸਿੰਘ, ਬੀਬੀ ਰੂਪ ਕੌਰ, ਇਕਬਾਲ ਖਾਂਨ, ਅਜੀਤ ਸਿੰਘ, ਕਰਤਾਰ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਤੇ ਵਰਕਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਦਿੱਤੀ 15 ਲੱਖ ਦੀ ਸਹਾਇਤਾ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ …
Punjab Post Daily Online Newspaper & Print Media