ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਡਰਨ ਕਾਲਜ ਆਫ ਸ਼ੇਰਗੜ੍ਹ ਚੀਮਾਂ ਵਿਖੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਡਾ.
ਨੀਤੂ ਸੇਠੀ ਦੀ ਅਗਵਾਈ ਹੇਠ ਸੱਤ ਦਿਨਾਂ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ।ਕੈਂਪ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਦੌਰਾਨ ਕੈਂਪ ਦੇ ਵਲੰਟੀਅਰਜ਼ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ ਅਤੇ ਇੱਕ ਸੁੰਦਰ ਰੰਗੋਲੀ ਵੀ ਬਣਾਈ ਗਈ।ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਐਨ.ਐਸ.ਐਸ. ਕੈਂਪ ਦੇ ਵਲੰਟੀਅਰਜ਼ ਨੂੰ ਕੈਂਪ ਦੀ ਮਹੱਤਤਾ ਦੱਸਦੇ ਹੋਏ ਸਮਾਜਿਕ ਕੰਮਾਂ ਵਿੱਚ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਐਨ.ਐਸ.ਐਸ ਕੈਂਪ ਦੀ ਥੀਮ “ਸਵੱਛ ਭਾਰਤ ਅਤੇ ਸਵੱਸਥ ਭਾਰਤ”ਬਾਰੇ ਜਾਗਰੂਕ ਕੀਤਾ। ਇਸ ਮੌਕੇ ਦੇ ਮੁੱਖ ਮਹਿਮਾਨ ਡਾਇਰੈਕਟਰ ਜਗਜੀਤ ਸਿੰਘ ਨੇ ਐਨ.ਐਸ.ਐਸ ਕੈਂਪ ਦੇ ਉਦੇਸਾਂ ਅਤੇ ਕੈਂਪ ਦੌਰਾਨ ਹੋਏ ਗੁਣਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ,ਅਤੇ ਉਹਨਾਂ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਡਾਇਰੈਕਟਰ ਜਗਜੀਤ ਸਿੰਘ ਵਲੋਂ ਸੁਰਜੀਤ ਪਾਤਰ ਦੀ ਬੋਰਡ ਤੇ ਲਿਖੀ ਹੋਈ ਕਵਿਤਾ “ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁੱਝ ਮਾਵਾਂ “ ਇਹ ਕਵਿਤਾ ਪੌਦਿਆਂ ਦੀ ਕਿਆਰੀ ਵਿੱਚ ਲਗਾਈ ਗਈ।ਇਸ ਤੋਂ ਬਾਅਦ ਪਿ੍ਰੰਸੀਪਲ ਡਾ. ਨੀਤੂ ਸੇਠੀ, ਪ੍ਰੋਗਰਾਮ ਅਫਸਰ ਮੈਡਮ ਗੀਤਿਕਾ ਅਤੇ ਵਲੰਟੀਅਰਜ਼ ਪੰਜਗਰਾਈਆਂ ਪਿੰਡ ਵਿੱਚ ਪਹੁੰਚੇ।ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਬਾਹਰ ਕੂੜਾਦਾਨ ਲਗਾਇਆ ਗਿਆ।ਇਸ ਮੌਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ,ਅਤੇ ਪੰਚਾਇਤ ਮੈਂਬਰ ਈਸ਼ਰਪਾਲ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਮੈਡਮ ਅਮਰਜੀਤ ਕੌਰ, ਅਧਿਆਪਕ ਰਾਜੇਸ਼ ਰਿਖੀ, ਸੁਖਵਿੰਦਰ ਸਿੰਘ ਰਾਏ, ਬਲਵੀਰ ਸਿੰਘ ਸੰਦੌੜ, ਮੈਡਮ ਆਸ਼ਾ ਰਿਖੀ ਅਧਿਆਪਕ ਰਾਜੇਸ਼ ਰਿਖੀ ਸ਼ਾਮਿਲ ਸਨ।ਅਫਸਰ ਮੈਡਮ ਗੀਤਿਕਾ ਨੇ ਕੈਂਪ ਦੇ ਸੱਤ ਦਿਨ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ।ਸੂਚਨਾ ਅਨੁਸਾਰ ਦੂਜੇ ਦਿਨ ਮਿਸ. ਰਾਜਵਿੰਦਰ ਕੌਰ, ਮਿਸ. ਸਿਮਰਦੀਪ ਕੌਰ ਲੁਧਿਆਣੇ ਤੋਂ ਅਤੇ ਮਿ. ਯੌਕ ਚਾਇਨਾ ਤੋਂ ਅਫਸਰ ਮੈਡਮ ਗੀਤਿਕਾ ਮੁੱਖ ਮਹਿਮਾਨ ਵਜੋਂ ਆ ਰਹੇ ਹਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media