ਫਾਰਮ ਜਮਾਂ ਕਰਵਾਉਣ ਦੀ ਅੰਤਿਮ ਮਿਤੀ 3 ਨਵੰਬਰ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਹਾੜੀ ਦੀ ਫਸਲ ਕਣਕ ਦੇ ਬੀਜ਼ ਉਪਰ ਸਬਸਿਡੀ ਸਿੱਧੇ ਕਿਸਾਨਾਂ ਦੇ
ਖਾਤੇ ਵਿੱਚ ਪਾਉਣ ਦਾ ਫੈਸਲਾ ਕੀਤਾ ਗਿਆ ਹੈ।ਸੂਬੇ ਦੇ ਕਿਸਾਨ ਹੁਣ ਪੰਜਾਬ ਸਰਕਾਰ ਵਲੋਂ ਰਜਿਸਟਰਡ ਕੀਤੀਆਂ ਬੀਜ਼ ਪ੍ਰਮਾਣਿਤ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਂਵਾਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਨਸੀਡ, ਇਫਕੋ ਅਤੇ ਕਰਿਭਕੋ ਆਦਿ ਤੋਂ ਹੀ ਤਸਦੀਕਸ਼ੁਦਾ ਬੀਜ਼ ਪੂਰੀ ਕੀਮਤ ‘ਤੇ ਪ੍ਰਾਪਤ ਕਰ ਸਕਣਗੇ।ਕਿਸਾਨ ਇਹ ਬੀਜ਼ ਪ੍ਰਾਪਤ ਕਰਨ ਲਈ ਨਿਸ਼ਚਤ ਪ੍ਰੋਫਾਰਮੇ ਵਿਚ ਬਿਨੇਪਤਰ ਨੂੰ ਭਰ ਕੇ ਆਪਣੇ ਦਸਤਖਤ ਕਰਕੇ ਅਤੇ ਆਪਣੇ ਪਿੰਡ ਦੇ ਸਰਪੰਚ, ਨੰਬਰਦਾਰ, ਐਮ.ਸੀ ਤੋਂ ਤਸਦੀਕ ਕਰਾ ਕੇ ਆਪਣੇ ਨੇੜੇ ਦੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮਾਂ ਕਰਾਉਣ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਦਲਬੀਰ ਸਿੰਘ ਛੀਨਾ ਨੇ ਦਸਿਆ ਕਿ ਇਹ ਫਾਰਮ ਵੈਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਕਿਸਾਨ ਆਪਣੀਆਂ ਅਰਜ਼ੀਆਂ ਮੁਕੰਮਲ ਕਰਨ ਉਪਰੰਤ ਮਿਤੀ 3 ਨਵੰਬਰ 2017 ਤੱਕ ਜਮਾਂ ਕਰਾ ਦੇਣ।ਇਤੋਂ ਬਾਅਦ ਆਈਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਖੇਤੀਬਾੜੀ ਅਧਿਕਾਰੀ ਨੇ ਦਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ਼ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਸਿੱਧਾ ਬੈਂਕ ਖਾਤੇ ਵਿੱਚ ਜਮਾਂ ਕਰਾਈ ਜਾਵੇਗੀ।ਕਿਸਾਨ ਪਰਮਿਟ ਦੇ ਅਧਾਰ ‘ਤੇ ਬੀਜ਼ ਖਰੀਦਣ ਉਪਰੰਤ ਤਸ਼ਦੀਕਸ਼ੁਦਾ ਬੀਜ਼ ਦਾ ਬਿਲ ਦਫ਼ਤਰ ਵਿੱਚ 10 ਦਿਨਾਂ ਦੇ ਅੰਦਰ-ਅੰਦਰ ਜਮਾਂ ਕਰਾਉਣਗੇ।ਕਣਕ ਬੀਜ਼ ਲਈ ਪਰਮਿਟ 4 ਨਵੰਬਰ 2017 ਤੋਂ ਦਿੱਤੇ ਜਾਣਗੇ ਉਨਾਂ ਦੱਸਿਆ ਕਿ ਪਰਮਿਟ ਜਾਰੀ ਕਰਨ ਵਿਚ 2.5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਮਿਲੇਗੀ।ਜੇਕਰ ਅਰਜੀਆਂ ਘੱਟ ਆਈਆਂ ਤਾਂ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬੀਜ ਪਰਮਿਟ ਜਾਰੀ ਕੀਤੇ ਜਾਣਗੇ ਅਤੇ ਫਿਰ ਵੀ ਜੇਕਰ ਕੋਟਾ ਬਾਕੀ ਬਚਿਆ ਤਾਂ 5 ਏਕਤ ਤੋਂ ਵੱਧ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਰਮਿਟ ਜਾਰੀ ਕੀਤੇ ਜਾਣਗੇ।ਉਨਾਂ ਨੇ ਦੱਸਿਆ ਕਿ ਇਸ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਵਾਂ ਤੋਂ ਬੀਜ ਖਰੀਦਣ ਤੇ ਹੀ ਸਬਸਿਡੀ ਮਿਲੇਗੀ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media