Monday, August 3, 2026

ਮਾਸਿਕ ਲੋਕ ਅਦਾਲਤ ਵਿੱਚ ਲੱਗੇ 70 ਕੇਸਾਂ `ਚੋਂ 54 ਦਾ ਨਿਪਟਾਰਾ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਮਨਾਯੋਗ ਜਿਲਾ ਸ਼ੈਸ਼ਨ ਜੱਜ ਅਤੇ ਚੇਅਰਮੈਨ ਜਿਲਾ ਲੀਗ Monika Sharmaਸਰਵਿਸਜ਼ਿ ਅਥਾਰਟੀ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮਾਸਿਕ ਲੋਕ ਅਦਾਲਤ ਸਥਾਨਕ ਜਿਲਾ ਕਚਿਹਰੀਆਂ ਵਿਖੇ ਲਗਾਈ ਗਈ।ਜਿਸ ਵਿੱਚ ਦਿਵਾਨੀ ਅਤੇ ਫੌਜਦਾਰੀ ਕੇਸਾਂ ਅਤੇ ਟ੍ਰੈਫਿਕ ਚਲਾਨ, ਫੁਟਕਲ ਮਸਲੇ ਅਤੇ ਮਿਊਂਸੀਪਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਗਿਆ।
ਡਿਸਟ੍ਰਿਕਟ ਲੀਗਲ ਅਥਾਰਟੀ ਤੋਂ ਮੈਡਮ ਮੋਨਿਕਾ ਸ਼ਰਮਾ ਅਨੁਸਾਰ ਇਹ ਮਾਸਿਕ ਲੋਕ ਅਦਾਲਤ ਜ਼ਿਲਾ ਕਚਹਿਰੀਆਂ ਅਤੇ ਨਾਲ ਦੀ ਨਾਲ ਤਹਿਸੀਲ ਅਜਨਾਲਾ ਵਿਖੇ ਵੀ ਲੱਗੀ।ਇਸ ਮਾਸਿਕ ਲੋਕ ਅਦਾਲਤ ਦੀ ਸਫਲਤਾ ਲਈ ਕੁੱਲ 7 ਬੈਂਚ ਬਣਾਏ ਗਏ ਸਨ।ਜਿਸ ਵਿਚੋਂ 4 ਬੈਂਚ ਅੰਮਿ੍ਰਤਸਰ ਅਤੇ 3 ਬੈਂਚ ਅਜਨਾਲਾ ਤਹਿਸੀਲਾਂ ਸਨ।ਇਸ ਅਦਾਲਤ ਵਿਚ ਕੁੱਲ 70 ਕੇਸ ਲਗਾਏ ਗਏ ਜਿਹਨਾਂ ਵਿਚੋਂ 54 ਕੇਸਾਂ ਦਾ ਨਿਪਟਾਰਾ ਕੀਤਾ ਗਿਆ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply