ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਮਨਾਯੋਗ ਜਿਲਾ ਸ਼ੈਸ਼ਨ ਜੱਜ ਅਤੇ ਚੇਅਰਮੈਨ ਜਿਲਾ ਲੀਗ
ਸਰਵਿਸਜ਼ਿ ਅਥਾਰਟੀ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮਾਸਿਕ ਲੋਕ ਅਦਾਲਤ ਸਥਾਨਕ ਜਿਲਾ ਕਚਿਹਰੀਆਂ ਵਿਖੇ ਲਗਾਈ ਗਈ।ਜਿਸ ਵਿੱਚ ਦਿਵਾਨੀ ਅਤੇ ਫੌਜਦਾਰੀ ਕੇਸਾਂ ਅਤੇ ਟ੍ਰੈਫਿਕ ਚਲਾਨ, ਫੁਟਕਲ ਮਸਲੇ ਅਤੇ ਮਿਊਂਸੀਪਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਗਿਆ।
ਡਿਸਟ੍ਰਿਕਟ ਲੀਗਲ ਅਥਾਰਟੀ ਤੋਂ ਮੈਡਮ ਮੋਨਿਕਾ ਸ਼ਰਮਾ ਅਨੁਸਾਰ ਇਹ ਮਾਸਿਕ ਲੋਕ ਅਦਾਲਤ ਜ਼ਿਲਾ ਕਚਹਿਰੀਆਂ ਅਤੇ ਨਾਲ ਦੀ ਨਾਲ ਤਹਿਸੀਲ ਅਜਨਾਲਾ ਵਿਖੇ ਵੀ ਲੱਗੀ।ਇਸ ਮਾਸਿਕ ਲੋਕ ਅਦਾਲਤ ਦੀ ਸਫਲਤਾ ਲਈ ਕੁੱਲ 7 ਬੈਂਚ ਬਣਾਏ ਗਏ ਸਨ।ਜਿਸ ਵਿਚੋਂ 4 ਬੈਂਚ ਅੰਮਿ੍ਰਤਸਰ ਅਤੇ 3 ਬੈਂਚ ਅਜਨਾਲਾ ਤਹਿਸੀਲਾਂ ਸਨ।ਇਸ ਅਦਾਲਤ ਵਿਚ ਕੁੱਲ 70 ਕੇਸ ਲਗਾਏ ਗਏ ਜਿਹਨਾਂ ਵਿਚੋਂ 54 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media