Monday, August 3, 2026

ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਧੀਨ 30 ਅਕਤੂਬਰ ਤੱਕ ਕਰੋ ਆਨਲਾਈਨ ਅਪਲਾਈ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਐਸ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ Post Matric Scholarshipਸਕੀਮ ਅਧੀਨ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਨੂੰ ਵਧਾ ਕੇ 30 ਅਕਤੂਬਰ ਕਰ ਦਿੱਤਾ ਹੈ।ਯੋਗ ਵਿਦਿਆਰਥੀਆਂ ਕੋਲੋਂ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਲਈ ਭਲਾਈ ਵਿਭਾਗ ਦੀ ਵੈਬਸਾਈਟ ਅਤੇ ਪੋਰਟਲ ਚੱਲ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਭਲਾਈ ਅਫ਼ਸਰ ਨੇ ਦੱਸਿਆ ਕਿ ਇਸ ਪੋਰਟਲ ’ਤੇ ਵਿਦਿਆਰਥੀ 30 ਅਕਤੂਬਰ ਤੱਕ ਜਦਕਿ ਵਿਦਿਅਕ ਸੰਸਥਾਵਾਂ 25 ਅਕਤੂਬਰ ਤੋਂ 10 ਨਵੰਬਰ, 2017 ਤੱਕ ਵੇਰਵੇ ਅੱਪਲੋਡ ਕਰ ਸਕਦੀਆਂ ਹਨ।ਉਨਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ’ਤੇ ਰਜਿਸਟਰ ਕਰਨ ਲਈ ਅਧਾਰ ਕਾਰਡ ਦਾ ਹੋਣਾ ਜ਼ਰੂਰੀ ਹੈ।ਗਲਤ ਅਧਾਰ ਨੰਬਰ ’ਤੇ ਵਿਦਿਆਰਥੀ ਪੋਰਟਲ ’ਤੇ ਰਜਿਸਟਰ ਨਹੀਂ ਕਰ ਸਕਦਾ।ਵਿਦਿਆਰਥੀ ਇਕ ਤੋਂ ਵੱਧ ਸੰਸਥਾਵਾਂ ਵਿੱਚ ਰਜਿਸਟਰ/ਅਪਲਾਈ ਵੀ ਨਹੀਂ ਕਰ ਸਕਦਾ।
ਜ਼ਿਲਾ ਭਲਾਈ ਅਫ਼ਸਰ ਨੇ ਦੱਸਿਆ ਕਿ ਵਿੱਦਿਅਕ ਸੰਸਥਾ ਵੱਲੋਂ ਅਰਜ਼ੀਆਂ ਨੂੰ ਫਾਰਵਡ ਕਰਨ ਅਤੇ ਸੈਂਕਸ਼ਨਿੰਗ ਅਥਾਰਿਟੀ ਵੱਲੋਂ ਪ੍ਰਵਾਨ ਕਰਨ ਲਈ ਈ-ਹਸਤਾਖਰ ਨੂੰ ਜਰੂਰੀ ਬਣਾਇਆ ਗਿਆ ਹੈ।ਉਨਾਂ ਦੱਸਿਆ ਕਿ ਵਿਦਿਆਰਥੀ ਵਲੋਂ ਆਨ ਲਾਈਨ ਅਪਲਾਈ ਕਰਦੇ ਸਮੇਂ ਹਸਤਾਖਰਸ਼ੁਦਾ ਨਿਰਧਾਰਤ ਅੰਡਰਟੇਕਿੰਗ, ਸਕੈਨ ਫੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਆਮਦਨ ਸਬੰਧੀ ਤਸਦੀਕਸ਼ੁਦਾ ਐਫੀਡੇਵਿਟ ਅਪਲੋਡ ਕੀਤੇ ਜਾਣਗੇ।ਜਦਕਿ ਵਿਦਿਅਕ ਸੰਸਥਾ ਵੱਲੋਂ ਅਰਜ਼ੀਆਂ ਫਾਰਵਰਡ ਕਰਦੇ ਸਮੇਂ ਹਸਤਾਖਰ-ਸ਼ੁਦਾ ਨਿਰਧਾਰਤ ਅੰਡਰਟੇਕਿੰਗ ਵੀ ਅੱਪਲੋਡ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਐਸ.ਸੀਜ਼ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨਾਂ ਦੇ ਮਾਤਾ-ਪਿਤਾ/ਸਪਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖੇ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਭਾਰਤ ਵਿਚ ਉਚੇਰੀ ਵਿਦਿਆ ਦੇ ਵਜੀਫੇ ਦੇ ਯੋਗ ਹਨ।ਜਦਕਿ ਓ.ਬੀ.ਸੀਜ਼ ਲਈ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੋਵੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply