Tuesday, July 7, 2026

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਧੀਨ ਤਿੰਨ ਰੋਜਾ ਵਿਗਿਆਨ ਮੇਲਾ ਆਯੋਜਿਤ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਅਧੀਨ ਮਾਨਯੋਗ ਕ੍ਰਿਸ਼ਨ ਕੁਮਾਰ ਸਿਖਿਆ ਸਕਤਰ ਪੰਜਾਬ ਅਤੇ PPN2810201713ਰਜੇਸ਼ ਜੈਨ ਸਟੇਟ ਪ੍ਰੋਜੈਕਟ ਕੁਆਰਡੀਨੇਟਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ.ਕੰ.ਸ.ਸ ਸਕੂਲ, ਮਹਾਂ ਸਿੰਘ ਗੇਟ ਵਿਖੇ ਦੂਜੇ ਫੇਜ਼ ਦੀ ਟਰੇਨਿੰਗ ਕਰਵਾਈ ਗਈ ਅਤੇ ਵਿਗਿਆਨ ਮੇਲਾ ਸ.ਕੰ.ਸ.ਸ ਸਕੂਲ, ਮਾਲ ਰੋਡ ਵਿਖੇ ਲਗਾਇਆ ਗਿਆ।ਇਹ ਟ੍ਰੇਨਿੰਗ ਰਜਨੀਸ਼ ਕੁਮਾਰ ਡੀ.ਐਮ, ਦਿਨੇਸ਼ ਕੁਮਾਰ ਬੀ.ਐਮ, ਨਰਿੰਦਰ ਸਿੰਘ ਬੀ.ਐਮ, ਮਿਸ ਰੋਹਿਨੀ ਉਪਲ ਬੀ.ਐਮ ਦੁਆਰਾ ਕਰਵਾਈ।
ਟ੍ਰੇਨਿੰਗ ਦੇ ਤੀਸਰੇ ਦਿਨ ਅਧਿਆਪਕਾਂ ਵਲੋਂ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਿਰਿਆਤਮਕ ਮੇਲਾ ਲਗਾਇਆ ਗਿਆ।ਇਸ ਵਿਚ ਸ੍ਰੀਮਤੀ ਮਨਦੀਪ ਕੌਰ ਪਿ੍ੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅਤੇ ਸਟਾਫ਼ ਨੇ ਬਹੁਤ ਸਹਿਯੋਗ ਦਿੱਤਾ।ਇਹ ਵਿਗਿਆਨ ਮੇਲਾ ਕਿਰਿਆਵਾਂ `ਤੇ ਆਧਾਰਿਤ ਹੋਣ ਕਰਕੇ ਵਿਦਿਆਰਥੀਆਂ ਨੇ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੂਰੀ ਰੁਚੀ ਨਾਲ ਕਿਰਿਆਵਾਂ ਕਰਕੇ ਵੇਖੀਆਂ। ਸ੍ਰੀਮਤੀ ਸੁਨੀਤਾ ਕਿਰਨ ਜਿਲਾ ਸਿਖਿਆ ਅਫਸਰ (ਸੈਕੰਡਰੀ) ਨੇ ਅਤੇ ਉਨ੍ਹਾਂ ਦੀ ਟੀਮ ਨੇ ਮੇਲੇ ਦਾ ਦੌਰਾ ਵੀ ਕੀਤਾ। ਇਹ ਟ੍ਰੇਨਿੰਗ ਅਧਿਆਪਕਾਂ ਲਈ ਹੌਸਲਾ ਵਧਾਊ, ਗਿਆਨਵਰਧਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਵਾਲੀ ਰਹੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply