ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹੁਣ ਭਲਵਾਨੀ ਅਖਾੜੇ ’ਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਵਰਲਡ ਪਾਵਰ ਲਿਫਟਿੰਗ ਦੇ ਦਿੱਲੀ ਵਿਖੇ ਚੱਲ ਰਹੇ ਮੁਕਾਬਲੇ ਦੌਰਾਨ 55 ਤੋਂ 60 ਉਮਰ ਵਰਗ ਦੇ ਮੁਕਾਬਲੇ ’ਚ ਭਾਗ ਲੈਂਦੇ ਹੋਏ ਜੀ.ਕੇ ਨੇ 80 ਕਿਲੋ ਵਜਨ ਨੂੰ ਪਾਵਰਲਿਫਟ ਕਰਕੇ ਇਹ ਮਾਣ ਪ੍ਰਾਪਤ ਕੀਤਾ ਹੈ।ਜਿਸ ਕਰਕੇ ਕਿਸੇ ਕੌਮਾਂਤਰੀ ਮੁਕਾਬਲੇ ਦੌਰਾਨ ਅਜਿਹਾ ਮਾਣ ਪ੍ਰਾਪਤ ਕਰਨ ਵਾਲੇ ਜੀ.ਕੇ ਦਿੱਲੀ ਕਮੇਟੀ ਦੇ ਪਹਿਲੇ ਪ੍ਰਧਾਨ ਬਣ ਗਏ ਹਨ।
ਜੀ.ਕੇ ਨੇ ਖੇਡ ’ਚ ਭਾਗ ਲੈਣ ਪਿੱਛੇ ਦੇ ਮਨੋਰਥ ਅਤੇ ਟ੍ਰੇਨਿੰਗ ਦੀ ਜਾਣਕਾਰੀ ਦਿੰਦਿਆਂ ਜੀ.ਕੇ ਨੇ ਦੱਸਿਆ ਕਿ ਬੀਤੇ ਇੱਕ ਸਾਲ ਤੋਂ ਇਸ ਸੰਬੰਧੀ ਉਹ ਆਪਣੇ ਕੋਚ ਪ੍ਰਤਯੂਸ ਦੇ ਨਾਲ ਜਿਮ ’ਚ ਪਸੀਨਾ ਬਹਾ ਕੇ ਤਿਆਰੀ ਕਰ ਰਹੇ ਸਨ।ਖੇਡ ’ਚ ਭਾਗ ਲੈਣ ਪਿੱਛੇ ਮੁੱਖ ਕਾਰਨ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਨ ਦੇ ਨਾਲ ਹੀ ਹਸਪਤਾਲਾਂ ’ਚ ਮਰੀਜਾਂ ਦੀ ਭੀੜ ਨੂੰ ਘਟਾਉਣਾ ਹੈ।ਨੌਜਵਾਨਾਂ ’ਚ ਵੱਧ ਰਹੀੇ ਅਪਰਾਧ ਅਤੇ ਨਸ਼ੇ ਦੀ ਆਦਤ ਨੂੰ ਰੋਕਣ ਤੇ ਆਪਣੀ ਸਿਹਤ ਤੇ ਸ਼ਰੀਰ ਨਾਲ ਪਿਆਰ ਕਰਨ ਲਈ ਵੀ ਅਜਿਹਾ ਕਰਨਾ ਜਰੂਰੀ ਸੀ।
ਜੀ.ਕੇ ਨੇ ਸਵਾਲੀਆ ਲਹਿਜ਼ੇ ’ਚ ਪੁੱਛਿਆ ਕਿ ਜੇਕਰ ਉਹ 59 ਸਾਲ ਦੀ ਉਮਰ ’ਚ ਜਿਮ ਜਾ ਸਕਦੇ ਹਨ ਤਾਂ ਬਾਕੀ ਇਹ ਕਾਰਜ ਕਿਉਂ ਨਹੀਂ ਕਰ ਸਕਦੇ ? ਉਨ੍ਹਾਂ ਦੱਸਿਆ ਕਿ ਜਿਮ ਜਾਣ ਤੋਂ ਪਹਿਲਾਂ ਉਹ ਮੁਸ਼ਕਲ ਨਾਲ 20 ਤੋਂ 25 ਕਿਲੋ ਵਜਨ ਹੀ ਚੁੱਕ ਸਕਦੇ ਸਨ, ਪਰ ਲਗਾਤਾਰ ਤਕਨੀਕ ਅਤੇ ਮਿਹਨਤ ਸਹਾਰੇ ਇਹ ਕਾਰਜ ਆਸਾਨ ਹੋ ਗਿਆ। ਜਿਸ ਕਰਕੇ ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਔਲਖ ਨੇ ਉਨ੍ਹਾਂ ਨੂੰ ਇਸ ਮੁਕਾਬਲੇ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਜੀ.ਕੇ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੀ ਦਿੱਲੀ ਕਮੇਟੀ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬਾਲ ਦਿਵਸ ‘ਤੇ ਖੇਡ ਸਮਾਰੋਹ ਕਰਵਾਇਆ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਬਾਲ ਦਿਵਸ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ …