Tuesday, July 7, 2026

ਕੋਟਪਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

ਪੱਟੀ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)  ਪੱਟੀ ਸ਼ਹਿਰ ਤੇ ਬਲਾਕ ਘਰਿਆਲਾ ਤਹਿਤ ਆਉਦੇ ਵੱਖ-ਵੱਖ ਪਿੰਡਾਂ ਦੇ ਦੁਕਾਨਦਾਰਾਂ ਦਾ ਤੰਬਾਕੂ PPN2810201719ਵੇਚਣ ਤਹਿਤ ਕੋਟਪਾ ਐਕਟ ਅਧੀਨ ਐਸ.ਐਮ.ਓ ਪੱਟੀ ਡਾ. ਇੰਦਰ ਮੋਹਣ ਗੁਪਤਾ ਅਤੇ ਐਸ.ਐਮ.ਓ ਘਰਿਆਲਾ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਚਾਲਾਣ ਕੱਟੇ ਗਏ ਅਤੇ ਮੌਕੇ `ਤੇ ਜੁਰਮਾਨਾ ਕੀਤਾ ਗਿਆ।ਮੈਡੀਕਲ ਅਫਸਰ ਡਾ. ਸਾਹਿਲ ਕੁਮਾਰ ਅਤੇ ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਬੀ.ਈ.ਈ ਪਰਮਜੀਤ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਬਾਰੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਰੋਕ, 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਤੇ ਤੰਬਾਕੂ ਨਾ ਦੇਣ ਅਤੇ ਹੋਰ ਤੰਬਾਕੂ ਵਿਕਰੀ `ਤੇ ਪੂਰਨ ਪਾਬੰਦੀ ਹੈ।ਇਸ ਕਾਨੂੰਨ ਦੀ ਉਲੰਘਣਾ ਕਰਨ ਦੋਸ਼ੀ ਵਿਅਕਤੀ ਦਾ ਚਾਲਾਣ ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ।ਉਨਾਂ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਮੰਹੂ ਦਾ ਕੈਂਸਰ, ਫੇਫੜੇ ਦਾ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ।ਇਸ ਮੌਕੇ ਸੁਪਰਵਾਈਜ਼ਰ ਡਾ. ਲਖਵਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਬਿਕਰਮਜੀਤ ਸਿੰਘ, ਨਵਜੋਤ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply