ਪੱਟੀ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਪੱਟੀ ਸ਼ਹਿਰ ਤੇ ਬਲਾਕ ਘਰਿਆਲਾ ਤਹਿਤ ਆਉਦੇ ਵੱਖ-ਵੱਖ ਪਿੰਡਾਂ ਦੇ ਦੁਕਾਨਦਾਰਾਂ ਦਾ ਤੰਬਾਕੂ
ਵੇਚਣ ਤਹਿਤ ਕੋਟਪਾ ਐਕਟ ਅਧੀਨ ਐਸ.ਐਮ.ਓ ਪੱਟੀ ਡਾ. ਇੰਦਰ ਮੋਹਣ ਗੁਪਤਾ ਅਤੇ ਐਸ.ਐਮ.ਓ ਘਰਿਆਲਾ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਚਾਲਾਣ ਕੱਟੇ ਗਏ ਅਤੇ ਮੌਕੇ `ਤੇ ਜੁਰਮਾਨਾ ਕੀਤਾ ਗਿਆ।ਮੈਡੀਕਲ ਅਫਸਰ ਡਾ. ਸਾਹਿਲ ਕੁਮਾਰ ਅਤੇ ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਬੀ.ਈ.ਈ ਪਰਮਜੀਤ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਬਾਰੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਰੋਕ, 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਤੇ ਤੰਬਾਕੂ ਨਾ ਦੇਣ ਅਤੇ ਹੋਰ ਤੰਬਾਕੂ ਵਿਕਰੀ `ਤੇ ਪੂਰਨ ਪਾਬੰਦੀ ਹੈ।ਇਸ ਕਾਨੂੰਨ ਦੀ ਉਲੰਘਣਾ ਕਰਨ ਦੋਸ਼ੀ ਵਿਅਕਤੀ ਦਾ ਚਾਲਾਣ ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ।ਉਨਾਂ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਮੰਹੂ ਦਾ ਕੈਂਸਰ, ਫੇਫੜੇ ਦਾ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ।ਇਸ ਮੌਕੇ ਸੁਪਰਵਾਈਜ਼ਰ ਡਾ. ਲਖਵਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਬਿਕਰਮਜੀਤ ਸਿੰਘ, ਨਵਜੋਤ ਸਿੰਘ ਆਦਿ ਹੋਰ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media