Tuesday, September 1, 2026

ਖਾਲਸਾ ਕਾਲਜ ਵਿਖੇ ‘ਰੀਸਰਚ ਮੈਥੋਡੋਲੋਜੀ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਮੈਥੇਮੈਟਿਕਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ PPN2810201718ਸਹਿਯੋਗ ਨਾਲ ‘ਰੀਸਰਚ ਮੈਥੋਡੋਲੋਜੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਡਾ. ਅਨੂਜ ਕੁਮਾਰ ਸ਼ਰਮਾ ਮੁੱਖੀ ਗਣਿਤ ਵਿਭਾਗ, ਲਾਜਪਤ ਰਾਏ, ਡੀ.ਏ.ਵੀ ਕਾਲਜ ਜਗਰਾਉਂ, ਲੁਧਿਆਣਾ ਅਤੇ ਡਾ: ਅਸ਼ੀਸ਼ ਅਰੋੜਾ ਮੁੱਖੀ ਗਣਿਤ ਵਿਭਾਗ, ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਮੁੱਖ ਬੁਲਾਰਿਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਗਣਿਤ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਡਾ: ਅਨੂਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨਾਲ ਮੈਥੇਮੈਟਿਕਸ ਮਾਡਲਿੰਗ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ: ਅਸ਼ੀਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰੀਸਰਚ ਨੂੰ ਕਿਵੇਂ ਅਤੇ ਕਿਸ ਤਰ੍ਹਾਂ ਆਰੰਭ ਕੀਤਾ ਜਾਂਦਾ ਅਤੇ ਇਸ ਦੀ ਕੀ ਮਹੱਤਤਾ ਹੈ?
ਸੈਮੀਨਾਰ ਮੌਕੇ ਮੈਡਮ ਨਵਨੀਨ ਬਾਵਾ ਓ.ਐਸ.ਡੀ, ਡਾ. ਐਮ.ਐਸ ਬੱਤਰਾ (ਡੀਨ ਸਾਇਸੰਸ), ਡਾ. ਜੇ.ਐਸ ਅਰੋੜਾ ਮੁੱਖੀ ਕਮਰਸ ਵਿਭਾਗ ਅਤੇ ਵਿਭਾਗ ਦਾ ਸਟਾਫ ਪ੍ਰੋ. ਅੰਮ੍ਰਿਤ ਕੌਰ, ਪ੍ਰੋ. ਨਵਯੋਧ ਸਿੰਘ, ਡਾ. ਗੁਰਚਰਨ ਸਿੰਘ, ਪ੍ਰੋ. ਨਵਜੀਤ ਸਿੰਘ, ਪ੍ਰੋ. ਆਂਚਲ ਸ਼ਰਮਾ ਆਦਿ ਹਾਜ਼ਰ ਸਨ।ਇਸ ਮੌਕੇ ਰਜਿੰਦਰ ਪਾਲ ਕੌਰ ਹੈਡ ਮੈਥੇਮੈਟਿਕਸ ਵਿਭਾਗ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰਿੰ. ਡਾ. ਮਹਿਲ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਇਹ ਪ੍ਰੋਗਰਾਮ ਕਰਵਾਉਣ ਅਤੇ ਮੈਥ ਵਿਭਾਗ ਨੂੰ ਹਮੇਸ਼ਾਂ ਤਰੱਕੀਆਂ ਵੱਲ ਲੈ ਕੇ ਜਾਣ ਲਈ ਪ੍ਰਿੰ. ਡਾ. ਮਹਿਲ ਸਿੰਘ ਦਾ ਧੰਨਵਾਦ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਸੈਮੀਨਾਰ ਦੀ ਸਫ਼ਲਤਾ ਲਈ ਆਪਣੇ ਸਟਾਫ ਤੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਵੀ ਕੀਤੀ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply