ਪੱਟੀ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਕੁੱਲ ਹਿੰਦ ਆਂਗਨਵਾਂੜੀ ਮੁਲਾਜ਼ਮ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੱਟੀ ਦੇ ਹਲਕਾ ਵਿਧਾਇਕ ਦੇ
ਦਫਤਰ ਰੈਸਟ ਹਾਊਸ ਦਾ ਘਿਰਾਉ ਪ੍ਰਧਾਨ ਅਨੂਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ।ਧਰਨੇ ਨੂੰ ਸਬੰਧੋਨ ਕਰਦਿਆਂ ਪ੍ਰਧਾਨ ਅਨੂਪ ਕੌਰ ਨੇ ਕਿਹਾ ਕਿ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਵਲੋ ਸਰਕਾਰ ਦੀ ਨੀਤੀਆਂ ਨੂੰ ਲਾਗੂ ਨਹੀ ਹੋਣ ਦਿੱਤਾ ਜਾਵੇਗਾ ਅਤੇ ਨਰਸਰੀ ਕਲਾਸਾਂ ਵੀ ਨਹੀ ਲੱਗਣ ਦਿੱਤੀਆਂ ਜਾਣਗੀਆ।ਉਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਰਕਰਾਂ ਉਪਰ ਦਰਜ਼ ਹੋਏ ਪਰਚੇ ਰੱਦ ਕੀਤੇ ਜਾਣ ਨਹੀ ਤਾਂ ਸ਼ੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਐਸ.ਐਸ.ਪੀ ਦਫਤਰ ਦਾ ਘਿਰਾਉ ਕੀਤਾ ਜਾਵੇਗਾ।ਇਸ ਧਰਨੇ ਵਿਚ ਬੇਅੰਤ ਕੌਰ, ਵੀਰ ਕੌਰ, ਸਰਬਜੀਤ ਕੌਰ, ਰਾਜਪਾਲ ਕੌਰ, ਨਰਿੰਦਰ ਕੌਰ, ਪਰਮਜੀਤ ਕੌਰ ਬਲੇਰ, ਹਰਜਿੰਦਰ ਕੌਰ, ਹਰਜਿੰਦਰਪਾਲ ਕੌਰ, ਰਵਿੰਦਰ ਚਾਹਲ, ਦਵਿੰਦਰ ਕਲਸ, ਪ੍ਰਭਜੀਤ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਊਸ਼ਾ ਰਾਣੀ, ਮਨਵੀਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media