Wednesday, March 11, 2026

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ `ਫਿਊਟਲ ਓਰਿਜ਼ਨ ਆਫ ਅਡੱਲਟ ਡਿਸੀਜ਼ਿਜ਼` ਵਿਸ਼ੇ `ਤੇ ਕਾਨਫਰੰਸ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਨੈਸ਼ਨਲ ਅਕੈਡਮੀ ਆਫ਼ PPN2810201721ਮੈਡੀਕਲ ਸਾਇੰਸਜ਼ ਦੇ ਸਹਿਯੋਗ ਨਾਲ `ਫਿਊਟਲ ਓਰਿਜ਼ਨ ਆਫ ਅਡੱਲਟ ਡਿਸੀਜ਼ਿਜ਼` ਵਿਸ਼ੇ `ਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਪੁੱਜੇ, ਜਿੰਨਾਂ ਨੇ ਸ਼ਮਾ ਰੋਸ਼ਨ ਕਰਕੇ ਕਾਨਫਰੰਸ ਦੀ ਸ਼ੁਰੂਆਤ ਕੀਤੀ।
ਡਾ. ਜਸਪਾਲ ਸਿੰਘ ਸੰਧੂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨਾਂ ਨੂੰ ਅੱਜ ਐਨ.ਏ.ਐਮ.ਐਸ ਦੀ ਕਾਨਵੋਕੇਸ਼ਨ ਅਤੇ ਫੈਲੋਸ਼ਿਪ ਦੀਆਂ ਡਿਗਰੀਆਂ ਵੰਡਣ ਲਈ ਬੁਲਾਇਆ ਗਿਆ ਹੈ।ਫੈਲੋਸ਼ਿਪ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ, ਉਨਾਂ ਖੁੱਦ ਐਨ.ਏ.ਐਮ.ਐਸ ਦੀ ਫੈਲੋਸ਼ਿਪ ਹਾਸਲ ਕੀਤੀ ਹੈ ਅਤੇ ਪੰਜਾਬ ਦੇ ਡਾਕਟਰਾਂ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਫੈਲੋਸ਼ਿਪ ਹਾਸਲ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਨਾਲ ਹੀ ਜਿਹੜੇ ਡਾਕਟਰ ਸਾਹਿਬਾਨ ਅੱਜ ਐਨ.ਏ.ਐਮ.ਐਸ ਦੇ ਮੈਂਬਰ ਬਣੇ ਹਨ ਅਤੇ ਜਿੰਨ੍ਹਾਂ ਨੂੰ ਅੱਜ ਫੈਲੋਸ਼ਿਪ ਦੀਆਂ ਡਿਗਰੀਆਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਨ।
ਇਸ ਕਾਨਫਰੰਸ ਵਿੱਚ ਮੁੱਖ ਰੂਪ ਵਿੱਚ ਬੱਚੇ ਦੇ ਬਾਲਗ ਹੋਣ `ਤੇ ਪਤਾ ਲੱਗਣ ਵਾਲੀਆਂ ਬਿਮਾਰੀਆਂ ਜਿੰਨ੍ਹਾਂ ਦੀ ਸੁਰੂਆਤ ਮਾਂ ਦੇ ਗਰਭ ਤੋਂ ਹੁੰਦੀ ਹੈ, ਉਨ੍ਹਾਂ ਨੂੰ ਜੜ੍ਹ ਤੋਂ ਖਤਮ ਕਰਨ, ਸਮੇਂ ਸਿਰ ਪਤਾ ਲਗਾਉਣ ਅਤੇ ਉਨਾਂ ਦੇ ਇਲਾਜ ਲਈ ਨਵੀਆਂ ਤਕਨੀਕਾਂ ਅਤੇ ਤਜੱਰਬੇ ਸਾਂਝੇ ਕੀਤੇ ਗਏ।ਡਾ. ਐਮ.ਐਸ ਦੇਸ਼ਮੁੱਖ ਨੇ ਡਾਕਟਰਾਂ ਨੂੰ ਅੱਜ ਦੇ ਥੀਮ ਬਾਰੇ ਜਾਣਕਾਰੀ ਦਿੱਤੀ। ਡਾ. ਭਾਰਗਵ, ਡਾ. ਕ੍ਰਿਸ਼ਨਾਵਨ ਅਤੇ ਡਾ. ਰਘੂਨਾਥ ਨੇ ਇਸ ਦੇ ਵੱਖ-ਵੱਖ ਪਹਿਲੂਆਂ `ਤੇ ਰੌਸ਼ਨੀ ਪਾਈ।ਇਸ ਦੌਰਾਨ ਨਵ-ਨਿਯੁੱਕਤ 23 ਫੈਲੋ ਅਤੇ 102 ਮੈਂਬਰਾਂ ਨੂੰ  ਐਵਾਰਡ ਅਤੇ ਸਕਰੋਲਜ਼ ਦਿੱਤੇ ਗਏ।ਇਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਵੀ ਪਾਇਆ।
ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਗੀਤਾ ਸ਼ਰਮਾ ਡਾਇਰੈਕਟਰ ਨੇ ਕਿਹਾ ਕਿ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ ਦਾ ਪਤਾ ਬੱਚੇ ਦੇ ਬਾਲਗ ਹੋਣ `ਤੇ ਲੱਗਦਾ ਹੈ, ਆਧੁਨਿਕ ਤਕਨੀਕਾਂ ਦੇ ਨਾਲ ਉਸ ਦਾ ਪਤਾ ਬੱਚੇ ਦੀ ਮਾਂ ਦੇ ਗਰਭ ਵਿੱਚ ਹੀ ਹੋਣ ਸਮੇਂ ਲਗਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਚਾਹੀਦੀ ਹੈ, ਤਾਂ ਜੋ ਸਮਾਂ ਰਹਿੰਦੇ ਹੀ ਇਲਾਜ਼ ਹੋ ਸਕੇ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।ਉਨਾਂ ਕਿਹਾ ਕਿ ਇਸ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਨੂੰ ਵੀ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣੀ ਚਾਹਿਦੀ ਹੈ, ਜੋ ਇਸ ਕਾਨਫਰੰਸ ਦਾ ਮੁੱਖ ਮੰਤਵ ਵੀ ਹੈ।
ਇਸ ਕਾਨਫਰੰਸ ਵਿੱਚ ਡਾ. ਹਰਦਾਸ ਸਿੰਘ ਸੰਧੂ, ਡਾ. ਰੂਪ ਸਿੰਘ, ਸਕੱਤਰ ਟਰੱਸਟ, ਡਾ. ਏ.ਪੀ ਸਿੰਘ, ਡੀਨ, ਡਾ. ਬਲਜੀਤ ਸਿੰਘ ਖੁਰਾਣਾ ਰਜਿਸਟਰਾਰ, ਡਾ. ਮਰਿਦੂ ਮੰਜਰੀ, ਅਮਨਦੀਪ ਸਿੰਘ ਡਿਪਟੀ ਰਜਿਸਟਰਾਰ ਡਾ. ਪੰਕਜ ਗੁਪਤਾ ਕੰਟਰੋਲਰ ਇਮਤਿਹਾਨ ਅਤੇ ਪੂਰੇ ਭਾਰਤ ਤੋਂ 700 ਦੇ ਕਰੀਬ ਡਾਕਟਰਾਂ ਅਤੇ ਮਾਹਿਰਾਂ ਨੇ ਹਿੱਸਾ ਲਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply