ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬਜ਼ਾਰ ਖਿਡਾਉਣਿਆਂ ਸਥਿਤ ਮਾਸਟਰ ਕਲਾਸ ਅਕੈਡਮੀ ਵਿਖੇ ਡਾਇਰੈਕਟਰ
ਚੇਤਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਲੋਗਨ ਲਿਖਣ, ਚਿੱਤਰਕਲਾ, ਲੇਖਣ ਅਤੇ ਅਰਥਪੂਰਨ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਅਕੈਡਮੀ ਦੇ ਕਨਵੀਨਰ ਨਿਤਿਨ ਕੁਮਾਰੀ ਤੇ ਪ੍ਰਾਜੈਕਟ ਇੰਚਾਰਜ ਚਾਂਦਨੀ ਸੂਦ ਨੇ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ `ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਅਤੇ ਵਿਸ਼ੇ ਦੇ ਮਾਹਿਰਾਂ ਦੁਆਰਾ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।ਮੁਕਾਬਲਿਆਂ ਦੀ ਜਜਮੈਂਟ ਕੇ.ਟੀ ਕਲਾ ਦੇ ਡਾਇਰੈਕਟਰ ਬ੍ਰਜੇਸ਼ ਜੋਲੀ ਨੇ ਕੀਤੀ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਚਿੱਤਰ ਕਲਾ ਮੁਕਾਬਲੇ ਵਿੱਚ ਬੀ.ਕਾਮ ਵਿਦਿਆਰਥੀ ਅਭਿਨਵ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਹਰਸ਼ਿਤਾ ਸੱਭਰਵਾਲ ਨੇ ਦੂਸਰਾ ਤੇ ਦਿਵਯਾਂਸ਼ ਨੇ ਤੀਜਾ ਸਥਾਨ ਹਾਸਲ ਕੀਤਾ।ਅਰਥਪੂਰਨ ਫੋੋੋਟੋਗ੍ਰਾਫੀ ਵਿੱਚ ਅਰੁਣ ਰਸ਼ਮੀ ਸਕੂਲ ਦੀ ਰੂਸ਼ਾਲੀ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੇ ਅਨੀਕੇਤ ਨੇ ਦੂਜਾ ਤੇ ਡੀ.ਏ.ਵੀ ਸੀਨੀ. ਸਕੂਲ ਦੇ ਦਾਨਿਸ਼ ਕੋੜਾ ਨੇ ਤੀਜਾ ਸਥਾਨ ਹਾਸਲ ਕੀਤਾ।ਲੇਖਣ ਪ੍ਰਤੀਯੋਗਤਾ ਵਿੱਚ ਡੀ.ਡੀ.ਆਈ ਸਕੂਲ ਦੇ ਚੇਤਨਿਆ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੇ ਦਿਵਯਾਂਸ਼ ਨੇ ਦੂਜਾ ਤੇ ਹਰਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਸਮੇਂ ਡੀ.ਏ.ਵੀ ਦੀ ਵਿਦਿਆਰਥਣ ਵੰਸ਼ਿਕਾ ਤੇ ਡੀ.ਏ.ਵੀ ਪਬਲਿਕ ਸਕੂਲ ਦੀ ਮਾਨਵੀ ਮਹਿਰਾ ਨੇ ਫੇਸ ਪੇਟਿੰਗ ਵੀ ਕੀਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media