ਸੰਦੌੜ, 30 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਡਾਇਰੈਕਟਰ ਜਗਜੀਤ ਸਿੰਘ ਦੀ
ਅਗਵਾਈ ਵਿੱਚ ਸੱਤ ਦਿਨਾਂ ਦੇ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਵਾਲੇ ਦਿਨ ਕਮੇਟੀ ਹੈਡ ਦੀ ਬੈਂਚ ਦੀ ਰਸਮ ਨਾਲ ਕੀਤੀ ਗਈ ।ਡਾਇਰੈਕਟਰ ਜਗਜੀਤ ਸਿੰਘ ਜੀ ਐਨ.ਐਸ.ਐਸ ਕੈਂਪ ਦੇ ਉਦੇਸ਼ਾਂ ਅਤੇ ਕੈਂਪ ਦੇ ਵਲੰਟੀਅਰਜ਼ ਨੂੰ ਕੈਂਪ ਦੀ ਮਹੱਤਤਾ ਦੱਸਦੇ ਹੋਏ ਇਸ ਵਿੱਚ ਵੱਧ ਚੜ੍ਹ ਕੇ ਦਿਲੋਂ ਖੁਸ਼ੀ ਨਾਲ ਇਸ ਕੈਂਪ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ।ਇਸ ਦਿਨ ਵਲੰਟੀਅਰਾਂ ਨੇ ਪਿੰਡ ਪੰਜਗਰਾਈਆਂ ਵਿੱਚ ਕੂੜੇਦਾਨ ਲਗਾਏ ਅਤੇ ਕੈਂਪ ਦੇ ਦੂਜੇ ਦਿਨ ਮਿਸ. ਰਾਜਵਿੰਦਰ ਕੌਰ ਗੁਰੂੁ ਨਾਨਕ ਕਾਲਜ ਲੁਧਿਆਣਾ ਅਤੇ ਮਿਸ. ਸਿਮਰਦੀਪ ਕੌਰ ਨੇ ਆਰਟ ਐਂਡ ਕਰਾਫ਼ਟ ਦੀ ਵਰਕਸ਼ਾਪ ਲਗਾ ਕੇ ਡਿਸਪਲੇ ਬੋਰਡ ਸਜਾਏ।ਮਿਸਟਰ ਯੌਕ ਚਾਇਨਾ ਤੋਂ ਦੂਸਰੇ ਦਿਨ ਰਿਸੋਰਸ ਪਰਸਨ ਦੇ ਰੂਪ ਵਿੱਚ ਪਹੁੰਚੇ। ਉਹਨਾਂ ਨੇ ਚਾਇਨਾ ਦੀ ਸਰਕਾਰ ਦੀ 1999 ਵਿੱਚ ਸਫ਼ਾਈ ਦੀ ਮੁਹਿੰਮ ਬਾਰੇ ਚਰਚਾ ਕੀਤੀ ਅਤੇ ਪੁਰਾਣੇ ਚਾਇਨਾ ਅਤੇ ਹੁਣ ਦੇ ਚਾਇਨਾ ਦੀ ਤੁਲਨਾ ਕੀਤੀ ਅਤੇ ਸਾਨੂੰ ਵੀ ਸਫਾਈ ਅਭਿਆਨ ਵਿਚ ਹਿੱਸਾ ਲੈਣਾ ਲਈ ਕਿਹਾ।ਡਾ. ਰਾਜੇਸ਼ ਰਿਸ਼ੀ ਨੇ ਸਿਹਤ ਅਤੇ ਸੰਤੁਲਿਤ ਭੋਜਨ ਦੇ ਬਾਰੇ ਵਿੱਚ ਐਨ.ਐਸ.ਐਸ ਵੰਲਟੀਅਰਜ਼ ਨੂੰ ਪ੍ਰੇਰਿਤ ਕੀਤਾ ਅਤੇ ਡਾ. ਜਗਜੀਤ ਸਿੰਘ, ਡਾ. ਰਾਜੇਸ਼ ਰਿਸ਼ੀ, ਮਿ. ਯੌਕ, ਡਾ. ਨੀਤੂ ਸੇਠੀ, ਪੋ੍ਰਗਰਾਮ ਅਫਸਰ ਮਿਸ ਗੀਤਿਕਾ, ਸਮੂਹ ਸਟਾਫ ਨੇ ਵਾਲ ਮੈਗਜ਼ੀਨ ਜੋ ਕਿ ਐਨ.ਐਸ.ਐਸ ਵੰਲਟੀਅਰਜ਼ ਵਲੋਂ ਤਿਆਰ ਕਰ ਕੇ ਰਿਲੀਜ਼ ਕੀਤਾ।ਇਸ ਤੋਂ ਬਾਅਦ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਸਾਰੇ ਪਿੰਡ ਅਤੇ ਕਾਲਜ ਦੀ ਵੰਲਟੀਅਰਾਂ ਵੱਲੋਂ ਸਫ਼ਾਈ ਕੀਤੀ ਗਈ
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media